ਲੰਡਨ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਰਿਸ 'ਚ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਗੱਲਬਾਤ ਦੌਰਾਨ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਕਿਸੇ ਵੀ ਕੀਮਤ 'ਤੇ ਸੱਤਾ ਹਾਸਿਲ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੇ ਕੰਮਾਂ 'ਚ ਹਿੰਦੂ (ਧਰਮ ਵਰਗਾ) ਕੁਝ ਵੀ ਨਹੀਂ ਹੈ। ਫਰਾਂਸ ਦੀ ਪ੍ਰਮੁੱਖ ਸਮਾਜਿਕ ਵਿਗਿਆਨ ਸੰਸਥਾ ਪੈਰਿਸ 'ਸਾਇੰਸਿਜ਼ ਪੀਓ ਯੂਨੀਵਰਸਿਟੀ' 'ਚ ਸ਼ਨੀਵਾਰ ਨੂੰ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਆਪਣੀ 'ਭਾਰਤ ਜੋੜੋ ਯਾਤਰਾ', ਵਿਰੋਧੀ ਦਲਾਂ ਦੇ ਗਠਜੋੜ ਦੁਆਰਾ ਭਾਰਤ ਦੇ ਲੋਕਤਾਂਤਰਿਕ ਢਾਂਚੇ ਨੂੰ ਬਚਾਉਣ ਦੀ ਲੜਾਈ, ਬਦਲਦੀ ਗਲੋਬਲ ਵਿਵਸਥਾ ਅਤੇ ਹੋਰ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਰੋਧੀ ਦਲ 'ਭਾਰਤ ਦੀ ਆਤਮਾ' ਲਈ ਲੜਨ ਨੂੰ ਲੈ ਕੇ ਵਚਨਬੱਧ ਹਨ ਅਤੇ ਦੇਸ਼ ਮੌਜੂਦਾ ਅਸ਼ਾਂਤੀ 'ਚੋਂ ਬਾਹਰ ਆ ਜਾਵੇਗਾ।
ਗੱਲਬਾਤ ਦੌਰਾਨ ਦੇਸ਼ 'ਚ ਹਿੰਦੂ ਰਾਸ਼ਟਰਵਾਦ ਦੇ ਉਭਾਰ ਬਾਰੇ ਇਕ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਗੀਤਾ ਪੜ੍ਹੀ ਹੈ, ਕਈ ਉਪਨਿਸ਼ਦ ਪੜ੍ਹੇ ਹਨ, ਮੈਂ ਕਈ ਹਿੰਦੂ (ਧਰਮ ਨਾਲ ਜੁੜੀਆਂ) ਕਿਤਾਬਾਂ ਪੜ੍ਹੀਆਂ ਹਨ, ਭਾਜਪਾ ਜੋ ਕਰਦੀ ਹੈ ਉਸ ਵਿਚ ਹਿੰਦੂ ਧਰਮ ਵਰਗਾ ਕੁਝ ਵੀ ਨਹੀਂ ਹੈ। ਇਸ ਗੱਲਬਾਤ ਦੀ ਇਕ ਵੀਡੀਓ ਐਤਵਾਰ ਨੂੰ ਜਾਰੀ ਕੀਤੀ ਗਈ। ਕਾਂਗਰਸ ਨੇਤਾ ਨੇ ਕਿਹਾ ਕਿ ਮੈਂ ਹਿੰਦੂ ਧਰਮ ਨਾਲ ਜੁੜੀ ਕਿਸੇ ਕਿਤਾਬ 'ਚ ਨਹੀਂ ਪੜ੍ਹਿਆ ਅਤੇ ਨਾ ਹੀ ਕਿਸੇ ਵਿਦਵਾਨ ਹਿੰਦੂ ਵਿਅਕਤੀ ਤੋਂ ਇਹ ਸੁਣਿਆ ਕਿ ਤੁਹਾਨੂੰ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਡਰਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ। ਤਾਂ ਇਹ ਵਿਚਾਰ, ਇਹ ਸ਼ਬਦ, ਹਿੰਦੂ ਰਾਸ਼ਟਰਵਾਦ, ਇਹ ਗਲਤ ਸ਼ਬਦ ਹਨ। ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਹਿੰਦੂ ਰਾਸ਼ਟਰਵਾਦੀ ਨਹੀਂ ਹਨ। ਉਨ੍ਹਾਂ ਦਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਿਸੇ ਵੀ ਕੀਮਤ 'ਤੇ ਸੱਤਾ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਉਹ ਸੱਤਾ ਪਾਉਣ ਲਈ ਕੁਝ ਵੀ ਕਰਨਗੇ, ਉਹ ਕੁਝ ਲੋਕਾਂ ਦਾ ਦਬਦਬਾ ਚਾਹੁੰਦੇ ਹਨ, ਉਨ੍ਹਾਂ ਵਿਚ ਹਿੰਦੂ (ਧਰਮ) ਕੁਝ ਵੀ ਨਹੀਂ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ 60 ਫੀਸਦੀ ਲੋਕਾਂ ਨੇ ਵਿਰੋਧੀ ਪਾਰਟੀਆਂ ਨੂੰ ਵੋਟ ਪਾਈ, ਜਦਕਿ ਸਿਰਫ 40 ਫੀਸਦੀ ਨੇ ਸੱਤਾਧਾਰੀ ਪਾਰਟੀ ਨੂੰ ਵੋਟ ਪਾਈ। ਉਨ੍ਹਾਂ ਕਿਹਾ ਕਿ ਤਾਂ ਇਹ ਵਿਚਾਰ ਬਹੁਗਿਣਤੀ ਭਾਈਚਾਰਾ ਭਾਜਪਾ ਨੂੰ ਵੋਟ ਦੇ ਰਿਹਾ ਹੈ, ਇਹ ਇਕ ਗਲਤ ਵਿਚਾਰ ਹੈ। ਬਹੁਗਿਣਤੀ ਭਾਈਚਾਰਾ ਅਸਲ ਵਿਚ ਉਨ੍ਹਾਂ ਨੂੰ ਵੋਟ ਦੇਣ ਨਾਲੋਂ ਜ਼ਿਆਦਾ ਸਾਨੂੰ ਵੋਟ ਪਾਉਂਦਾ ਹੈ। ਦੇਸ਼ ਦੇ ਨਾਂ ਇੰਡੀਆ-ਭਾਰਤ ਨੂੰ ਲੈ ਕੇ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਸੰਵਿਧਾਨਕ ਵਿਚ ਭਾਰਤ ਨੂੰ ਇੰਡੀਆ ਜੋ ਭਾਰਤ ਹੈ, ਸੂਬਿਆਂ ਦਾ ਇਕ ਸੰਘ ਦੇ ਰੂਪ 'ਚ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਂ, ਉਹ ਰਾਜ ਇੰਡੀਆ ਜਾਂ ਭਾਰਤ ਬਣਾਉਣ ਲਈ ਇਕੱਠੇ ਹੋਏ ਹਨ।
ਜੀ-20 ਮੈਨੀਫੈਸਟੋ 'ਤੇ ਆਮ ਸਹਿਮਤੀ ਮੀਲ ਦਾ ਪੱਥਰ : ਰਾਜਨਾਥ ਸਿੰਘ
NEXT STORY