ਮੰਡੀ—ਲਗਾਤਾਰ ਬਰਫਬਾਰੀ ਅਤੇ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ 'ਚ ਮੌਸਮ ਸੁਹਾਵਣਾ ਹੋ ਗਿਆ ਹੈ। ਸੈਲਾਨੀ ਕਾਫੀ ਗਿਣਤੀ 'ਚ ਇਨ੍ਹਾਂ ਦਿਨਾਂ ਦੌਰਾਨ ਹਿਮਾਚਲ ਦੀਆਂ ਵਾਦੀਆਂ 'ਚ ਬਰਫ ਦਾ ਆਨੰਦ ਲੈ ਰਹੇ ਹਨ। ਇਸ ਦੇ ਨਾਲ ਬਰਫ ਤੋਂ ਬਣੇ ਇਗਲੂ ਵੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲੇ ਦੀ ਸਿਰਾਜ ਘਾਟੀ 'ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੋ ਇਗਲੂ ਬਣਾਏ ਗਏ ਹਨ। ਖੂਬਸੂਰਤ ਲੋਕੇਸ਼ਨ 'ਚ ਬਣਾਏ ਗਏ ਬਰਫ ਦੇ ਘਰ ਦੇ ਨੇੜੇ ਸੈਲਾਨੀ ਤਸਵੀਰਾਂ ਖਿੱਚਵਾ ਰਹੇ ਹਨ ਅਤੇ ਘਰ ਦੇ ਅੰਦਰ ਐਸਕਿਮੋ ਬਣ ਕੇ ਕੁਝ ਦੇਰ ਲਈ ਰਹਿ ਰਹੇ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰੀ ਬਰਫ ਵਾਲੀਆਂ ਥਾਵਾਂ 'ਤੇ ਰਹਿਣ ਲਈ ਬਰਫ ਤੋਂ ਘਰ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ 'ਇਗਲੂ' ਕਹਿੰਦੇ ਹਨ ਅਤੇ ਇਨ੍ਹਾਂ 'ਚ ਰਹਿਣ ਵਾਲਿਆਂ ਨੂੰ 'ਐਸਕਿਮੋ' ਕਹਿੰਦੇ ਹਨ।

ਦੱਸਣਯੋਗ ਹੈ ਕਿ ਸਿਰਾਜ ਘਾਟੀ ਤੋਂ ਇਲਾਵਾ ਮਨਾਲੀ ਤੋਂ ਲਗਭਗ 15 ਕਿਲੋਮੀਟਰ ਦੂਰ 9000 ਫੁੱਟ ਦੀ ਉਚਾਈ 'ਤੇ ਸਥਿਤ ਹਾਮਟਾ 'ਚ ਵੀ ਇਗਲੂ ਬਣਾਏ ਗਏ ਹਨ। ਇੱਥੇ ਲਗਭਗ ਚਾਰ ਸਾਲ ਪਹਿਲਾਂ ਇੱਥੇ ਤਜਰਬੇ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਸੀ। ਹੌਲੀ-ਹੌਲੀ ਉਨ੍ਹਾਂ ਨੇ ਇਕ ਕਾਲੋਨੀ ਦੀ ਸ਼ਕਲ ਲੈ ਲਈ ਹੈ। ਸਥਾਨਿਕ ਨੌਜਵਾਨ ਤਸ਼ੀ ਅਤੇ ਵਿਕਾਸ ਨੇ ਲਗਾਤਾਰ ਚੌਥੇ ਸਾਲ ਇੱਥੇ ਇਗਲੂ ਬਣਾਏ ਹਨ ਅਤੇ ਹੁਣ ਇਹ ਇੰਨੇ ਮਸ਼ਹੂਰ ਹੋ ਗਏ ਹਨ ਕਿ ਪੂਰਾ ਸੀਜ਼ਨ ਸੈਲਾਨੀ ਇਨ੍ਹਾਂ ਤੋਂ ਲਾਭ ਲੈ ਸਕਦੇ ਹਨ। ਦੋਵਾਂ ਨੇ ਯੂ-ਟਿਊਬ ਤੋਂ ਦੇਖ ਕੇ ਇਗਲੂ ਬਣਾਏ ਸੀ।

ਇੰਝ ਬਣਾਇਆ ਜਾਂਦਾ ਹੈ ਇਗਲੂ-
ਇਗਲੂ ਬਰਫ ਨਾਲ ਤਿਆਰ ਕੀਤਾ ਜਾਂਦਾ ਹੈ। ਬਰਫ ਦੇ ਬਲਾਕ ਬਣਾ ਕੇ ਇਨ੍ਹਾਂ ਨੂੰ ਆਪਸ 'ਚ ਜੋੜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅੰਦਰੋਂ ਅਤੇ ਬਾਹਰੋ ਬਰਫ ਦਾ ਲੇਪ ਕੀਤਾ ਜਾਂਦਾ ਹੈ। ਠੰਡ ਜ਼ਿਆਦਾ ਹੋਣ ਨਾਲ ਪੂਰਾ ਢਾਂਚਾ ਜੰਮ ਕੇ ਮਜ਼ਬੂਤ ਚੱਟਾਨ ਬਣ ਜਾਂਦਾ ਹੈ। ਇਗਲੂ ਦੇ ਅੰਦਰ ਜਾਣ ਲਈ ਤੰਗ ਗਲੀਨੁਮਾ ਐਂਟਰੀ ਗੇਟ ਬਣਾਇਆ ਗਿਆ ਹੈ ਤਾਂ ਕਿ ਹਵਾ ਅੰਦਰ ਦਾਖਲ ਨਾ ਹੋ ਸਕੇ।

ਇਗਲੂ 'ਚ ਮਿਲਣ ਵਾਲੀਆਂ ਸਹੂਲਤਾਂ-
ਮਨਾਲੀ 'ਚ ਇਗਲੂ ਦੇ ਅੰਦਰ ਬਰਫ ਦੇ ਬਿਸਤਰ ਅਤੇ ਮੇਜ ਬਣਾਏ ਗਏ ਹਨ। ਸੈਲਾਨੀਆਂ ਨੂੰ ਗਰਮ ਬਿਸਤਰ ਅਤੇ ਸਿਰਾਣੇ ਦਿੱਤੇ ਜਾਂਦੇ ਹਨ। ਇਗਲੂ 'ਚ ਸਜਾਵਟੀ ਲਾਈਟਾਂ, ਖਾਣੇ ਲਈ ਕਈ ਤਰ੍ਹਾਂ ਦੇ ਪਦਾਰਥ, ਗਰਮ ਸਨੋ ਸੂਟ, ਸਕੀਇੰਗ, ਸਨੋ ਬੋਰਡਿੰਗ, ਬਾਣ ਫਾਇਰ ਆਦਿ ਸਾਮਾਨ ਹੈ।
ਪਾਕਿਸਤਾਨ ਤੋਂ ਆਈ ਨੀਤਾ ਨੂੰ ਮਿਲੀ ਭਾਰਤ ਦੀ ਨਾਗਰਿਕਤਾ, ਹੁਣ ਲੜੇਗੀ ਪੰਚਾਇਤੀ ਚੋਣਾਂ
NEXT STORY