ਸੁਪੌਲ— ਬਿਹਾਰ ਦੇ ਸੁਪੌਲ ਜ਼ਿਲੇ 'ਚ ਨਜਾਇਜ਼ ਸੰਬੰਧਾਂ ਨੂੰ ਲੈ ਕੇ ਅੱਜ ਇਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਕਤਲ ਕਰ ਦਿੱਤਾ।
ਪੁਲਸ ਸੂਤਰਾਂ ਮੁਤਾਬਕ ਸੰਦੇਲ ਮਰੀਚਾ ਪਿੰਡ 'ਚ ਘਨੱਇਆ ਝਾ ਅਤੇ ਤੀਰਥਨਾਥ ਝਾ ਦੋਵੇਂ ਭਰਾ ਹਨ, ਜਿਨ੍ਹਾਂ 'ਚੋਂ ਤੀਰਥਨਾਥ ਛੋਟਾ ਅਤੇ ਘਨੱਇਆ ਵੱਡਾ ਹੈ। ਜਾਣਕਾਰੀ ਮੁਤਾਬਕ ਤੀਰਥਨਾਥ ਝਾ ਦੀ ਪਤਨੀ ਨਾਲ ਵੱਡੇ ਭਰਾ ਘਨੱਇਆ (35) ਦੇ ਕੁੱਝ ਸਮੇਂ ਤੋਂ ਨਜਾਇਜ਼ ਸੰਬੰਧ ਚਲ ਰਹੇ ਸੀ। ਇਸ ਦੌਰਾਨ ਛੋਟੇ ਭਰਾ ਨੇ ਅੱਜ ਆਪਣੀ ਪਤਨੀ ਨੂੰ ਵੱਡੇ ਭਰਾ ਨਾਲ ਇਤਰਾਜ਼ਯੋਗ ਸਥਿਤੀ 'ਚ ਦੇਖ ਲਿਆ। ਜਿਸ ਤੋਂ ਬਾਅਦ ਉਸ ਨੇ ਆਪਣਾ ਹੋਸ਼ ਗੁਆ ਦਿੱਤਾ ਅਤੇ ਤੇਜ਼ਧਾਰ ਹਥਿਆਰ ਨਾਲ ਵੱਡੇ ਭਰਾ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਵੱਡੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਸਿਰੇ ਚੜਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸੁਪੌਲ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਸਵਤੰਤਰਤਾ ਦਿਵਸ 'ਤੇ ਵੱਡੀ ਸਾਜਿਸ਼, ਭਾਰੀ ਮਾਤਰਾ 'ਚ ਵਿਸਫੋਟਕ-ਡੈਟੋਨੇਟਰ ਬਰਾਮਦ
NEXT STORY