ਅਮਰਾਵਤੀ — ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਨੇਲੋਰ ਜ਼ਿਲੇ ਦੇ ਮੁਸੁਨੁਰੂ ਟੋਲ ਪਲਾਜ਼ਾ 'ਤੇ ਦੋ ਟਰੱਕਾਂ ਅਤੇ ਇਕ ਨਿੱਜੀ ਬੱਸ ਦੀ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਵਾਪਰਿਆ। ਦੋ ਪਸ਼ੂਆਂ ਨੂੰ ਲੈ ਕੇ ਸ੍ਰੀਕਾਲਹਸਤੀ ਵੱਲ ਜਾ ਰਹੇ ਟਰੱਕ ਨੂੰ ਲੋਹੇ ਨਾਲ ਭਰੇ ਇੱਕ ਟਰੱਕ ਨੇ ਪਿੱਛੋਂ ਦੀ ਜ਼ੋਰਦਾਰ ਟਰੱਕ ਮਾਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ 6733 ਮੌਤਾਂ ’ਤੇ ਸਰਕਾਰ ਤੋਂ HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਕਾਵਲੀ ਦੇ ਉਪਮੰਡਲ ਪੁਲਸ ਅਧਿਕਾਰੀ ਵੈਂਕਟ ਰਮਨ ਨੇ ਦੱਸਿਆ, ''ਲੋਹੇ ਨਾਲ ਭਰੇ ਟਰੱਕ ਦੇ ਡਰਾਈਵਰ ਦਾ ਵਾਹਨ ਬੇਕਾਬੂ ਹੋ ਗਿਆ ਅਤੇ ਉਸ ਨੇ ਉਲਟ ਦਿਸ਼ਾ ਤੋਂ ਆ ਰਹੀ ਨਿੱਜੀ ਬੱਸ ਨੂੰ ਵੀ ਟੱਕਰ ਮਾਰ ਦਿੱਤੀ।'' ਉਨ੍ਹਾਂ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰਾਂ ਦੀ ਨੇਲੋਰ ਦੇ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਬਾਕੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖ ਕੇ ਰੇਲ ਮੰਤਰੀ ਨੂੰ ਦਿੱਤਾ ਬਿਜਨਸ ਆਈਡਿਆ, 6 ਮਿੰਟ 'ਚ ਆਈ ਕਾਲ ਤੇ ਮਿਲ ਗਿਆ ਆਫ਼ਰ
ਇਹ ਵੀ ਪੜ੍ਹੋ : 1.5 ਲੱਖ ਰੁਪਏ ਦੇ ਪੱਧਰ 'ਤੇ ਪਹੁੰਚਿਆ ਸ਼ੇਅਰ , ਇਹ ਰਿਕਾਰਡ ਬਣਾਉਣ ਵਾਲੀ MRF ਬਣੀ ਦੇਸ਼ ਦੀ ਪਹਿਲੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਲਦਵਾਨੀ ਤੋਂ ਬਾਅਦ ਬਰੇਲੀ ’ਚ ਹਿੰਸਾ, ਤੌਕੀਰ ਰਜ਼ਾ ਬੋਲੇ- ਕੋਈ ਸਾਡਾ ਘਰ ਤੋੜੇਗਾ, ਤਾਂ ਸ਼ਾਂਤ ਨਹੀਂ ਰਹਾਂਗੇ
NEXT STORY