ਨਵੀਂ ਦਿੱਲੀ — ਭਾਰਤ ਦੁਨੀਆ ਦੇ 60 ਫੀਸਦੀ ਪਲਾਸਟਿਕ ਕਚਰੇ ਦੇ ਕੁਪ੍ਰਬੰਧਨ ਲਈ ਜ਼ਿੰਮੇਵਾਰ 12 ਦੇਸ਼ਾਂ 'ਚੋਂ ਇਕ ਹੈ। ਹਾਲਾਂਕਿ, ਇਸ ਤੇਜ਼ੀ ਨਾਲ ਵਿਕਾਸ ਕਰ ਰਹੇ ਦੱਖਣੀ ਏਸ਼ੀਆਈ ਦੇਸ਼ ਦਾ ਪ੍ਰਤੀ ਵਿਅਕਤੀ ਪਲਾਸਟਿਕ ਕੂੜਾ ਉਤਪਾਦਨ ਵਿਸ਼ਵ ਵਿੱਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਇਕ ਨਵੀਂ ਰਿਪੋਰਟ 'ਚ ਦਿੱਤੀ ਗਈ ਹੈ। ਸਵਿਸ ਗੈਰ-ਲਾਭਕਾਰੀ ਈ ਏ ਅਰਥ ਐਕਸ਼ਨ ਦੀ 'ਪਲਾਸਟਿਕ ਓਵਰਸ਼ੂਟ ਡੇ' ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2021 ਤੋਂ ਵਿਸ਼ਵ ਪਲਾਸਟਿਕ ਦੇ ਕੂੜੇ ਦੇ ਉਤਪਾਦਨ ਵਿੱਚ 7.11 ਪ੍ਰਤੀਸ਼ਤ ਵਾਧਾ ਹੋਇਆ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਦੁਨੀਆ ਵਿਚ 220 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੋਇਆ ਹੈ, ਜਿਸ ਵਿਚੋਂ 70 ਮਿਲੀਅਨ ਟਨ ਵਾਤਾਵਰਣ ਨੂੰ ਪ੍ਰਦੂਸ਼ਿਤ ਕਰੇਗਾ।
ਇਹ ਵੀ ਪੜ੍ਹੋ- ਕੀ ਤੁਸੀਂ ਵੀ ਰੱਖੇ ਹਨ ਘਰ 'ਚ ਨੌਕਰ, ਤਾਂ ਹੋ ਜਾਓ ਸਾਵਧਾਨ, ਇਸ ਬਜ਼ੁਰਗ ਜੋੜੇ ਨਾਲ ਹੋ ਗਈ ਹੈ ਲੱਖਾਂ ਦੀ ਠੱਗੀ
ਇਹ ਰਿਪੋਰਟ ਓਟਾਵਾ, ਕੈਨੇਡਾ ਵਿੱਚ ਸੰਯੁਕਤ ਰਾਸ਼ਟਰ ਦੀ ਅੰਤਰ-ਸਰਕਾਰੀ ਗੱਲਬਾਤ ਕਮੇਟੀ (INC) ਦੀ ਚੌਥੀ ਮੀਟਿੰਗ ਤੋਂ ਪਹਿਲਾਂ ਆਈ ਹੈ। ਗਲੋਬਲ ਨੇਤਾ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਕਾਨੂੰਨੀ ਤੌਰ 'ਤੇ ਬਾਈਡਿੰਗ ਉਪਾਅ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚ ਕਿਹਾ ਗਿਆ ਹੈ, “ਦੁਨੀਆ ਦੇ 60 ਫੀਸਦੀ ਪਲਾਸਟਿਕ ਕਚਰੇ ਲਈ 12 ਦੇਸ਼ ਜ਼ਿੰਮੇਵਾਰ ਹਨ। ਇਨ੍ਹਾਂ ਵਿੱਚ ਚੀਨ, ਭਾਰਤ, ਰੂਸ, ਬ੍ਰਾਜ਼ੀਲ, ਮੈਕਸੀਕੋ, ਵੀਅਤਨਾਮ, ਈਰਾਨ, ਇੰਡੋਨੇਸ਼ੀਆ, ਮਿਸਰ, ਪਾਕਿਸਤਾਨ, ਅਮਰੀਕਾ ਅਤੇ ਤੁਰਕੀ ਸ਼ਾਮਲ ਹਨ।
ਹਾਲਾਂਕਿ ਰਿਪੋਰਟ ਭਾਰਤ ਨੂੰ ਘੱਟ ਪ੍ਰਤੀ ਵਿਅਕਤੀ ਪਲਾਸਟਿਕ ਕੂੜਾ ਉਤਪਾਦਨ (8 ਕਿਲੋ ਪ੍ਰਤੀ ਵਿਅਕਤੀ ਪ੍ਰਤੀ ਸਾਲ) ਦੇ ਕਾਰਨ 'ਘੱਟ ਰਹਿੰਦ-ਖੂੰਹਦ ਪੈਦਾ ਕਰਨ ਵਾਲੇ' ਪ੍ਰਦੂਸ਼ਕ ਵਜੋਂ ਸ਼੍ਰੇਣੀਬੱਧ ਕਰਦੀ ਹੈ, ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ 2024 ਵਿੱਚ 74 ਲੱਖ ਟਨ ਕੂੜਾ ਪ੍ਰਬੰਧਨ ਤੋਂ ਬਿਨਾਂ ਰਹਿਣ ਦਾ ਅਨੁਮਾਨ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਾਤਾਵਰਣ ਵਿੱਚ ਔਸਤਨ 3,91,879 ਟਨ ਮਾਈਕ੍ਰੋਪਲਾਸਟਿਕਸ ਅਤੇ 31,483 ਟਨ ਰਸਾਇਣ ਜਲ ਮਾਰਗਾਂ ਵਿੱਚ ਛੱਡ ਸਕਦਾ ਹੈ। ਰਿਪੋਰਟ ਮੁਤਾਬਕ ਬੈਲਜੀਅਮ ਦੇ ਨਾਗਰਿਕ ਸਭ ਤੋਂ ਵੱਧ ਪਲਾਸਟਿਕ ਕੂੜਾ ਪੈਦਾ ਕਰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ ਹੈ ਭਾਰਤ, ਅਧਿਐਨ 'ਚ ਹੋਇਆ ਖ਼ੁਲਾਸਾ
NEXT STORY