ਨਵੀਂ ਦਿੱਲੀ (ਨੈਸ਼ਨਲ ਡੈਸਕ)– ਭਾਰਤ 'ਚ ਲੋਕਾਂ ਨੂੰ ਬਿਜਲੀ ਦੇ ਇਕ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਤਰੀ ਭਾਰਤ 'ਚ ਵਧਦੇ ਹੋਏ ਤਾਪਮਾਨ ਕਾਰਨ ਮਾਰਚ ਦੇ ਮੱਧ ਤੋਂ ਮੰਗ-ਸਪਲਾਈ ਦੇ ਫਰਕ ਵਿਚ ਅਚਾਨਕ ਵਾਧੇ ਦੇ ਨਾਲ ਬਿਜਲੀ ਵੰਡਣ ਵਾਲੀਆਂ ਐਕਸਚੇਂਜਾਂ ’ਤੇ ਕਾਰੋਬਾਰ ਕਰਨ ਵਾਲੀ ਹਾਜ਼ਰ ਬਿਜਲੀ ਦੀਆਂ ਕੀਮਤਾਂ ਆਸਮਾਨ ਛੂਹ ਗਈਆਂ, ਜਿਸ ਕਾਰਨ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀ. ਈ. ਆਰ. ਸੀ.) ਨੇ ਨੋਟਿਸ ਲੈਂਦੇ ਹੋਏ ਐਕਸਚੇਂਜ ਕੀਮਤਾਂ ’ਤੇ ਦਖਲ ਦਿੱਤਾ ਹੈ। ਸੀ. ਈ. ਆਰ. ਸੀ. ਨੇ ਬਿਜਲੀ ਵੰਡ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰ ਕੇ ਐਕਸਚੇਂਜ ’ਤੇ ਕੀਮਤ ਕੰਟਰੋਲ ਕਰਨ ਲਈ ਕਿਹਾ ਹੈ। ਲਗਭਗ 13 ਸਾਲ ਬਾਅਦ ਇਸ ਤਰ੍ਹਾਂ ਦਾ ਸੰਕਟ ਪੈਦਾ ਹੋਇਆ ਹੈ ਜਦੋਂ ਸੀ. ਈ. ਆਰ. ਸੀ. ਨੂੰ ਦਖਲ ਦੇਣਾ ਪਿਆ ਹੈ।
ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਕੋਲੇ ਦੀ ਦਰਾਮਦ 30 ਫੀਸਦੀ ਮਹਿੰਗੀ ਹੋਈ
ਇਹ ਯਕੀਨੀ ਬਣਾਉਣ ਲਈ ਸੂਬੇ ਵਲੋਂ ਸੰਚਾਲਿਤ ਕੋਲ ਇੰਡੀਆ ਨੇ ਵਿੱਤ ਸਾਲ 2012 ਵਿਚ 62.2 ਮਿਲੀਅਨ ਟਨ ਦੇ ਰਿਕਾਰਡ ਕੋਲਾ ਉਤਪਾਦਨ ਦੀ ਸੂਚਨਾ ਦਿੱਤੀ ਸੀ ਜਦਕਿ ਵਿੱਤ ਸਾਲ 2011 ਵਿਚ ਇਹ 607 ਮਿਲੀਅਨ ਟਨ ਸੀ ਪਰ ਬਿਜਲੀ ਦੀ ਮੰਗ ਵਿਚ ਤੇਜ਼ ਵਾਧੇ ਨੂੰ ਦੇਖਦੇ ਹੋਏ ਈਂਧਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਸਰਕਾਰੀ ਕੰਪਨੀ ਐੱਨ. ਟੀ. ਪੀ. ਸੀ. ਦੇ ਇਕ ਅਧਿਕਾਰੀ ਨੇ ਐੱਫ. ਈ. ਨੂੰ ਦੱਸਿਆ ਕਿ ਕੰਪਨੀ ਨੇ 6.7 ਮਿਲੀਅਨ ਟਨ ਦਰਾਮਦ ਕੋਲੇ ਦਾ ਆਰਡਰ ਦਿੱਤਾ ਹੈ ਅਤੇ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਲਗਭਗ 20 ਮਿਲੀਅਨ ਟਨ ਈਂਧਨ ਦੀ ਲੋੜ ਹੋਵੇਗੀ।
ਐੱਨ. ਟੀ. ਪੀ. ਸੀ. ਇੰਡੋਨੇਸ਼ੀਆਈ ਕੋਲੇ ਦੀ ਸੋਰਸਿੰਗ 150-160 ਡਾਲਰ ਪ੍ਰਤੀ ਮੀਟ੍ਰਿਕ ਟਨ ’ਤੇ ਕਰ ਰਹੀ ਹੈ, ਜੋ ਪਿਛਲੇ ਸਾਲ ਮਾਰਚ ਵਿਚ ਕੋਲੇ ਦੀ ਦਰਾਮਦ ਦੀ ਕੀਮਤ ਤੋਂ ਲਗਭਗ 30 ਫੀਸਦੀ ਵਧ ਹੈ। ਐੱਨ. ਟੀ. ਪੀ. ਸੀ. ਕੋਲ ਆਪਣੇ 30 ਪਲਾਂਟਾਂ ਵਿਚ 24 ਦਿਨਾਂ ਦੀ ਮਾਪਦੰਡ ਲੋੜ ਦੇ ਮੁਕਾਬਲੇ ਲਗਭਗ 14 ਦਿਨਾਂ ਦਾ ਔਸਤ ਕੋਲਾ ਭੰਡਾਰ ਹੈ। ਇਸ ਦੇ ਕੁਝ ਪਲਾਂਟਾਂ ਵਿਚ ਮੌਜੂਦਾ ਸਟਾਕ 17 ਦਿਨਾਂ ਤੱਕ ਹੀ ਚੱਲੇਗਾ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਐਕਸਚੇਂਜਾਂ ’ਤੇ ਕੈਪ ਨੂੰ ਘਟਾਇਆ
ਬਿਜਲੀ ਵੇਚਣ ਵਾਲੀਆਂ ਐਕਸਚੇਂਜਾਂ ’ਤੇ ਕੈਪ ਨੂੰ 20 ਰੁਪਏ ਪ੍ਰਤੀ ਯੂਨਿਟ ਤੋਂ ਘਟਾ ਕੇ 12 ਰੁਪਏ ਕਰ ਦਿੱਤਾ ਹੈ। ਕਮਿਸ਼ਨ ਨੇ ਹਾਲ ਹੀ ਵਿਚ ਜਾਰੀ ਆਪਣੇ ਹੁਕਮ ਵਿਚ ਕਿਹਾ ਕਿ ਪਾਵਰ ਐਕਸਚੇਂਜਾਂ ’ਤੇ ਖਰੀਦ ਬੋਲੀਆਂ ਵਿਕਰੀ ਬੋਲੀਆਂ ਨਾਲੋਂ ਦੁੱਗਣੇ ਤੋਂ ਵਧ ਰਹੀਆਂ ਹਨ। ਅਜਿਹੇ ਵਿਚ ਸੂਬੇ ਦੀਆਂ ਬਿਜਲੀ ਵੰਡ ਕੰਪਨੀਆਂ ਵਲੋਂ ਜ਼ਬਰਦਸਤ ਡਿਮਾਂਡ ਨੂੰ ਪੂਰਾ ਕਰਨ ਲਈ ਆਮ ਖਰੀਦ ’ਤੇ ਮੁਨਾਫਾਵਸੂਲੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੈਗੂਲੇਟਰ ਨੇ ਕਿਹਾ ਕਿ 25 ਮਾਰਚ ਨੂੰ 58,719 ਮੈਗਾਵਾਟ ਸਥਾਪਿਤ ਉਤਪਾਦਨ ਸਮਰੱਥਾ ਵੱਖ-ਵੱਖ ਕਾਰਨਾਂ ਕਰ ਕੇ ਬੰਦ ਸੀ, ਜਿਸ ਵਿਚ 4323 ਮੈਗਾਵਾਟ ਦੀ ਤਾਪ ਸਮਰੱਥਾ ਕੋਲੇ ਦੀ ਕਮੀ ਕਾਰਨ ਹੀ ਬੰਦ ਹੋ ਗਈ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਤੌਰ ’ਤੇ ਭਖਦਾ ਮੁੱਦਾ ਹੈ ਅਤੇ ਬਿਜਲੀ ਸੰਕਟ ਆਉਣ ਵਾਲੇ ਹਫਤਿਆਂ ਵਿਚ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਸੰਭਾਵਿਤ ਰੂਪ ਵਿਚ ਇਕ ਨਵੇਂ ਪੈਦਾ ਹੋਏ ਆਰਥਿਕ ਸੁਧਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਦੋਸ਼ ਨੂੰ ਠੀਕ ਕਰਨਾ ਮੁਸ਼ਕਿਲ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰਾਇਲ ਐਨਫੀਲਡ ਮੋਟਰਸਾਈਕਲ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ
NEXT STORY