ਨੈਸ਼ਨਲ ਡੈਸਕ- ਭਾਰਤ 'ਚ ਡਿਜੀਟਲ ਤਬਦੀਲੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਆਧਾਰ ਜਾਂ ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਤੋਂ ਲੈ ਕੇ ਹਰ ਸੇਵਾ ਹੁਣ ਆਨਲਾਈਨ ਉਪਲੱਬਧ ਹੈ ਪਰ ਇਸ ਸਹੂਲਤ ਦੇ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਵਿਅਕਤੀ ਨੂੰ ਆਪਣੇ ਪੜਪੋਤੇ ਦੇ ਪੈਨ ਕਾਰਡ ਲਈ ਅਪਲਾਈ ਕਰਦੇ ਸਮੇਂ 7.7 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਾਨਪੁਰ ਦੇ ਸਰਵੋਦਿਆ ਨਗਰ ਦੇ ਰਹਿਣ ਵਾਲੇ 72 ਸਾਲਾ ਸੁਰੇਸ਼ ਚੰਦਰ ਸ਼ਰਮਾ ਨੇ ਆਪਣੇ ਪੜਪੋਤੇ ਕਨਿਸ਼ਕ ਪਾਂਡੇ ਲਈ ਪੈਨ ਕਾਰਡ ਬਣਵਾਉਣ ਲਈ ਆਨਲਾਈਨ ਸਰਚ ਕੀਤਾ। 10 ਨਵੰਬਰ ਨੂੰ ਉਸ ਨੇ ਹੈਲਪਲਾਈਨ ਨੰਬਰ ਲੱਭ ਕੇ ਉਸ 'ਤੇ ਕਾਲ ਕੀਤੀ। ਕਾਲ 'ਤੇ ਗੱਲ ਕਰਨ ਵਾਲੇ 2 ਵਿਅਕਤੀਆਂ ਨੇ ਆਪਣੇ ਆਪ ਨੂੰ ਗਾਹਕ ਸੇਵਾ ਅਧਿਕਾਰੀ ਦੱਸਿਆ ਅਤੇ ਅਪਲਾਈ ਪ੍ਰਕਿਰਿਆ ਲਈ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਵੇਰਵੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਨੂੰਹ 'ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ 'ਤੇ ਪੈ ਗਿਆ ਰੌਲਾ
ਧੋਖਾਧੜੀ ਕਿਵੇਂ ਹੋਈ?
ਸੁਰੇਸ਼ ਸ਼ਰਮਾ ਨੇ ਇਸੇ ਨੂੰ ਸਹੀ ਮੰਨ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ, ਘਪਲੇਬਾਜ਼ਾਂ ਨੇ ਉਨ੍ਹਾਂ ਦੀ ਬੈਂਕਿੰਗ ਜਾਣਕਾਰੀ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਦੇ ਖਾਤਿਆਂ ਤੋਂ 2 ਵਾਰ ਪੈਸੇ ਕੱਟ ਲਏ। ਪਹਿਲੀ ਵਾਰ 1,40,071 ਰੁਪਏ ਦੀ ਰਕਮ ਕਢਵਾਈ ਗਈ ਅਤੇ ਦੂਜੀ ਵਾਰ 6,30,071 ਰੁਪਏ ਦੀ ਰਕਮ ਕਢਵਾਈ ਗਈ। ਕੁੱਲ ਮਿਲਾ ਕੇ ਉਨ੍ਹਾਂ ਨੂੰ 7.7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਉਸ ਨੂੰ ਆਪਣੇ ਖਾਤੇ 'ਚੋਂ ਪੈਸੇ ਕੱਟੇ ਜਾਣ ਦੀ ਸੂਚਨਾ ਮਿਲੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਬੈਂਕ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਇਸ ਤਰ੍ਹਾਂ ਦੇ ਸਕੈਮ ਤੋਂ ਬਚਣ ਲਈ ਧਿਆਨ ਰੱਖੋ:
ਅਧਿਕਾਰਤ ਪੋਰਟਲ ਦੀ ਵਰਤੋਂ ਕਰੋ: ਪੈਨ ਕਾਰਡ ਸੇਵਾਵਾਂ ਲਈ ਸਿਰਫ਼ ਅਧਿਕਾਰਤ ਵੈੱਬਸਾਈਟਾਂ ਜਿਵੇਂ ਕਿ NSDL ਜਾਂ UTIITSL ਦੀ ਵਰਤੋਂ ਕਰੋ।
ਵੇਰਵਿਆਂ ਨੂੰ ਸਾਂਝਾ ਕਰਨ ਤੋਂ ਬਚੋ: ਆਧਾਰ, ਪੈਨ ਜਾਂ ਬੈਂਕਿੰਗ ਜਾਣਕਾਰੀ ਸਿਰਫ਼ ਪ੍ਰਮਾਣਿਤ ਪਲੇਟਫਾਰਮ 'ਤੇ ਹੀ ਸਾਂਝਾ ਕਰੋ।
ਫਰਜ਼ੀ ਕਾਲਾਂ ਤੋਂ ਸਾਵਧਾਨ ਰਹੋ: ਕਸਟਮਰ ਸਪੋਰਟ ਦੇ ਨਾਮ 'ਤੇ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ 'ਤੇ ਤੁਰੰਤ ਭਰੋਸਾ ਨਾ ਕਰੋ।
ਸ਼ੱਕ ਹੋਣ 'ਤੇ ਸ਼ਿਕਾਇਤ ਕਰੋ: ਜੇਕਰ ਤੁਹਾਨੂੰ ਕਿਸੇ ਧੋਖਾਧੜੀ ਦਾ ਸ਼ੱਕ ਹੈ ਤਾਂ ਪੁਲਸ ਜਾਂ ਸਾਈਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਦੁਆਰ 'ਚ ਗੰਗਾ ਜਲ ਪੀਣ ਲਈ ਅਸੁਰੱਖਿਅਤ
NEXT STORY