ਭੋਪਾਲ— ਭੋਪਾਲ ਕੇਂਦਰੀ ਜੇਲ 'ਚ ਰੱਖੜੀ ਦੇ ਮੌਕੇ 'ਤੇ ਜੇਲ੍ਹ ਕੈਦੀਆਂ ਨਾਲ ਮੁਲਾਕਾਤ ਕਰਨ ਆਏ ਰਿਸਤੇਦਾਰਾਂ 'ਚੋਂ 2 ਬੱਚਿਆਂ ਦੇ ਚੇਹਰਿਆਂ 'ਤੇ ਕਥਿਤ ਤੌਰ 'ਤੇ ਭੋਪਾਲ ਕੇਂਦਰੀ ਜੇਲ੍ਹ ਦੀ ਮੋਹਰ ਲਾਉਣ ਦੇ ਮਾਮਲੇ 'ਚ ਇਕ ਮਹਿਲਾ ਪਹਿਰੇਦਾਰ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ। ਜੇਲ੍ਹ ਪੁਲਸ ਇੰਸਪੈਕਟਰ ਜਨਰਲ ਸੰਜੇ ਚੌਧਰੀ ਨੇ ਇਹ ਜਾਣਕਾਰੀ ਦਿੱਤੀ।
ਉਸ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀਆਂ ਗੱਲ੍ਹਾਂ 'ਤੇ ਮੋਹਰ ਲਾਉਣ ਦੇ ਮਾਮਲੇ 'ਚ ਮਹਿਲਾ ਪਹਿਰੇਦਾਰ ਦੀ ਲਾਪਰਵਾਹੀ ਪਾਈ ਗਈ। ਉਸ ਨੇ ਇਨ੍ਹਾਂ ਦੋਵਾਂ ਬੱਚਿਆਂ ਦੇ ਚੇਹਰੇ 'ਤੇ ਮੋਹਰ ਲਾਈ ਸੀ ਪਰ ਇਹ ਬੂਰੀ ਭਾਵਨਾ ਨਾਲ ਨਹੀਂ ਲਾਈ ਗਈ ਸੀ। ਜੇਲ੍ਹ 'ਚ ਕੈਦੀਆਂ ਨੂੰ ਮਿਲਣ ਆਉਣ ਵਾਲੇ ਸੈਲਾਨੀਆਂ ਨੂੰ ਪ੍ਰਵੇਸ਼ ਦੌਰਾਨ ਉਨ੍ਹਾਂ ਦੇ ਹੱਥ 'ਤੇ ਆਮ ਤੌਰ 'ਤੇ ਮੋਹਰ ਲਾਈ ਜਾਂਦੀ ਹੈ ਪਰ ਇਨ੍ਹਾਂ 2 ਬੱਚਿਆਂ ਦੇ ਮੂੰਹ 'ਤੇ ਮੋਹਰ ਲਾਈ ਗਈ।
ਮੱਧਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਨਸੰਪਰਕ ਅਧਿਕਾਰੀ ਐਲ. ਆਰ. ਸਿਸੋਦਿਆ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਕਿਸ਼ੋਰੀ ਸਮੇਤ ਇਨ੍ਹਾਂ 2 ਬੱਚਿਆਂ ਦੇ ਚੇਹਰੇ 'ਤੇ ਲਾਈ ਗਈ। ਇਸ ਮੋਹਰ 'ਤੇ ਨੋਟਿਸ ਲਿਆ ਗਿਆ ਅਤੇ ਜੇਲ੍ਹ ਮੁੱਖ ਨਿਰਦੇਸ਼ਕ ਨੂੰ ਇਸ ਸਬੰੰਧ 'ਚ ਕੱਲ੍ਹ ਨੋਟਿਸ ਜਾਰੀ ਕਰਕੇ 7 ਦਿਨਾਂ ਅੰਦਰ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਸਿਸੋਦਿਆ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੰਨਣਾ ਹੈ ਕਿ ਬੱਚਿਆਂ ਦੇ ਚੇਹਰੇ 'ਤੇ ਇਸ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਵਲੋਂ ਮੋਹਰ ਲਾਉਣਾ ਮਨੁੱਖੀ ਅਧਿਕਾਰ ਅਤੇ ਬਾਲ ਅਧਿਕਾਰਾਂ ਦੀ ਉਲੰਘਣਾ ਹੈ।
ਕਮਿਸ਼ਨ ਵਲੋਂ ਨੋਟਿਸ ਮਿਲਣ ਤੋਂ ਬਾਅਦ ਜੇਲ ਵਿਭਾਗ ਹਰਕਤ 'ਚ ਆਇਆ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਿਲਾ ਪਹਿਰੇਦਾਰ 'ਤੇ ਸਖ਼ਤ ਕਾਰਵਾਈ ਕਰਕੇ ਮੁਅੱਤਲ ਕੀਤਾ। ਹਾਲਾਂਕਿ ਭੋਪਾਲ ਕੇਂਦਰੀ ਜੇਲ ਦੇ ਸਪੁਰੀਡੰਟ ਦਿਨੇਸ਼ ਨਰਗਾਵੇ ਨੇ ਦੱਸਿਆ ਸੀ ਕਿ ਰਾਖੀ ਦੇ ਦਿਨ ਜੇਲ 'ਚ ਕੈਦੀਆਂ ਨਾਲ ਮਿਲਣ ਲਈ ਤਕਰੀਬਨ8,500 ਮੁਲਾਕਾਤੀ ਆਉਂਦੇ ਹੈ। ਕੁੱਝ ਮਹਿਲਾਵਾਂ ਅਤੇ ਲੜਕੀਆਂ ਬੁਰਕਾ ਪਾ ਕੇ ਆਉਂਦੀਆਂ ਹਨ। ਇਸ ਲਈ ਗਲਤੀ ਨਾਲ ਮੋਹਰ ਹੱਥ ਦੀ ਵਜਾਏ ਗੱਲ੍ਹ 'ਤੇ ਲੱਗ ਗਈ ਹੋਵੇਗੀ।ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਜਾਣ-ਬੂਝ ਕੇ ਨਹੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਸੀ ਕਿ ਦਰਅਸਲ ਜੇਲ 'ਚ ਰਿਸ਼ਤੇਦਾਰਾਂ ਨੂੰ ਕੈਦੀਆਂ ਨਾਲ ਮਿਲਣ ਤੋਂ ਪਹਿਲਾ ਪਛਾਣ ਚਿਨ੍ਹ ਲਈ ਇਸ ਤਰ੍ਹਾਂ ਦੀ ਮੋਹਰ ਹੱਥ 'ਤੇ ਲਗਾਈ ਜਾਂਦੀ ਹੈ ਤਾਂ ਜੋ ਕੋਈ ਕੈਦੀ ਭੀੜ ਦਾ ਫਾਇਦਾ ਚੁੱਕ ਕੇ ਬਾਹਰ ਨਹੀਂ ਨਿਕਲਿਆ ਜਾਵੇ।
ਭਾਰਤੀਆਂ ਸਣੇ 80 ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਦੇਸ਼ 'ਚ ਮਿਲੇਗੀ ਬਿਨ੍ਹਾਂ ਵੀਜ਼ਾ ਦੇ ਐਂਟਰੀ
NEXT STORY