ਨਵੀਂ ਦਿੱਲੀ,–ਆਕਸਫੋਰਡ ਇੰਗਲਿਸ਼ ਡਿਕਸ਼ਨਰੀ (ਓ. ਈ. ਡੀ.) ਵਿਚ ਨਵੇਂ ਸ਼ਬਦਾਂ ਨੂੰ ਥਾਂ ਮਿਲੀ ਹੈ, ਜਿਸ ’ਚ ਕੁਝ ਸ਼ਬਦ ਅਜਿਹੇ ਹਨ, ਜੋ ਭਾਰਤ ’ਚ ਕਾਫੀ ਪ੍ਰਚੱਲਿਤ ਹਨ। ਡਿਕਸ਼ਨਰੀ ਨੇ ਆਪਣੇ ਪਹਿਲੇ ਐਡੀਸ਼ਨ ਦੇ 90 ਸਾਲ ਪੂਰੇ ਹੋਣ ਮੌਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਥਾਨਕ ਸ਼ਬਦਕੋਸ਼ ’ਚ ਆਕਸਫੋਰਡ ਦੀ ਮਦਦ ਕਰਨ, ਜਿਸ ਤੋਂ ਬਾਅਦ ਡਿਕਸ਼ਨਰੀ ’ਚ ਚੱਡੀ, ਫੰਟੂਸ਼ ਅਤੇ ਜਿਬਾਨਸ ਵਰਗੇ ਸ਼ਬਦਾਂ ਨੂੰ ਥਾਂ ਦਿੱਤੀ ਗਈ। ਆਕਸਫੋਰਡ ਡਿਕਸ਼ਨਰੀ ’ਚ ਸ਼ਾਮਲ ਚੱਡੀ ਸ਼ਬਦ ਆਮ ਉੱਤਰ ਭਾਰਤੀਆਂ ਦੀ ਬੋਲਚਾਲ ’ਚ ਖੂਬ ਪ੍ਰਚੱਲਿਤ ਹੈ। ਇਹ ਸ਼ਬਦ ਅੰਡਰਪੈਂਟਸ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਾਠਕਾਂ ਵੱਲੋਂ ਸਕਾਟਿਸ਼ ਸ਼ਬਦਾਂ ਦਾ ਵੀ ਸੁਝਾਅ ਦਿੱਤਾ ਗਿਆ। ਓ. ਈ. ਡੀ. ਬਿਡੀ-ਇਨ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਡਿਕਸ਼ਨਰੀ ’ਚ ਮਤਲਬ ਕਿਸੇ ਨਾਲ ਵਿਆਹੁਤਾ ਸਬੰਧ ਰੱਖਣਾ ਦੱਸਿਆ ਗਿਆ ਹੈ।
ਦੁਨੀਆ ਭਰ ’ਚ ਫੈਲੇ ਇਸ ਦੇ ਪਾਠਕਾਂ ਨੇ ਡਿਕਸ਼ਨਰੀ ’ਚ ਕਈ ਸ਼ਬਦਾਂ ਲਈ ਸੁਝਾਅ ਦਿੱਤੇ ਗਏ। ਆਕਸਫੋਰਡ ਡਿਕਸ਼ਨਰੀ ’ਚ ਫੰਟੂਸ਼ ਸ਼ਬਦ ਵੀ ਜੋੜਿਆ ਗਿਆ ਹੈ। ਇਹ ਸ਼ਬਦ ਉਂਝ ਤਾਂ ਸਕਾਟਿਸ਼ ਹੈ ਪਰ ਭਾਰਤ ’ਚ ਵੀ ਲੋਕ ਇਸ ਦਾ ਇਸਤੇਮਾਲ ਕਰਦੇ ਹਨ। ਫੰਟੂਸ਼ ਨਾਂ ਨਾਲ ਇਕ ਫਿਲਮ ਵੀ ਰਿਲੀਜ਼ ਹੋ ਚੁੱਕੀ ਹੈ। ਫੰਟੂਸ਼ ਦਾ ਮਤਲਬ ਹੁੰਦਾ ਹੈ-ਦਿਖਾਵਟੀ ਜਾਂ ਭੜਕੀਲਾ।
2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਣਗੀ ਉਮਾ ਭਾਰਤੀ
NEXT STORY