ਜੰਮੂ— ਜੰਮੂ ਕਸ਼ਮੀਰ 'ਚ ਲੇਹ ਦਾ ਤਾਪਮਾਨ ਮਾਈਨਸ 7.3 ਤੱਕ ਪਹੁੰਚ ਗਿਆ ਹੈ। ਨਾਲ ਹੀ ਜੰਮੂ ਦੇ ਕੱਟਰਾ 'ਚ ਵੀ ਰਾਤ ਦਾ ਤਾਪਮਾਨ 9. 06 ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਡੀਆਂ ਹਵਾਵਾਂ ਸ਼ਨੀਵਾਰ ਤੱਕ ਜਾਰੀ ਰਹਿਣਗੀਆਂ। ਇਸ ਨਾਲ ਦਿਨ ਅਤੇ ਰਾਤ ਦਾ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਸ਼੍ਰੀਨਗਰ ਸ਼ਹਿਰ ਦਾ ਤਾਪਮਾਨ ਮਾਈਨਸ 1.9, ਪਹਿਲਗਾਮ ਦਾ ਮਾਈਨਸ 3.9 ਅਤੇ ਗੁਲਮਾਰਗ ਦਾ ਮਾਈਨਸ 3.4 ਦਰਜ ਕੀਤਾ ਗਿਆ ਹੈ। ਕਾਰਗਿਲ ਦਾ ਸਭ ਤੋਂ ਘੱਟ ਮਾਈਨਸ 6.4 ਦਰਜ ਕੀਤਾ ਗਿਆ। ਜਿਥੋ ਤੱਕ ਗੱਲ ਜੰਮੂ ਦੀ ਹੈ ਤਾਂ ਜੰਮੂ ਦਾ 9.1, ਬਟੌਤ ਦਾ 5.2, ਬਨਿਹਾਲ ਦਾ 1.1 ਅਤੇ ਭੱਦਰਵਾਹ ਦਾ 2.1 ਦਰਜ ਕੀਤਾ ਗਿਆ ਹੈ।
ਦਿੱਲੀ 'ਚ ਟਲਿਆ ਵੱਡਾ ਰੇਲ ਹਾਦਸਾ, ਪੱਟੜੀ ਤੋਂ ਉਤਰਿਆ ਟਰੇਨ ਦਾ ਪਹੀਆ
NEXT STORY