ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਏ ਸਕੂਲ ਬੱਸ ਸੜਕ ਹਾਦਸੇ 'ਚ ਮ੍ਰਿਤਕ ਚਾਰ ਬੱਚਿਆਂ 'ਚੋਂ 3 ਦੇ ਮਾਤਾ-ਪਿਤਾ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ, ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਦਲੇਰਾਨਾ ਫੈਸਲਾ ਲਿਆ। ਇਕ ਬੱਚੀ ਦੀਆਂ ਅੱਖਾਂ, ਚਮੜੀ ਦਾਨ ਅਤੇ ਹੋਰ 2 ਬੱਚਿਆਂ ਦੀ ਸਫਲਤਾ ਪੂਰਵਕ ਅੱਖਾਂ ਦਾਨ ਕਰਨ ਦੀ ਪ੍ਰਕੀਰਿਆ ਅੱਜ ਪੂਰੀ ਕਰ ਲਈ ਗਈ ਹੈ। ਇਸ ਤਰ੍ਹਾਂ ਮ੍ਰਿਤਕ ਮਾਸੂਮ ਬੱਚੇ ਮਰ ਕੇ ਵੀ ਹੋਰਾਂ ਦੀ ਜ਼ਿੰਦਗੀ 'ਚ ਰੋਸ਼ਨੀ ਕਰ ਗਏ।
ਇਦੌਰ ਵਿਭਾਗੀ ਕਮਿਸ਼ਨਰ ਸੰਜੈ ਦੁਬੇ ਨੇ ਦੱਸਿਆ ਕਿ ਮ੍ਰਿਤਕ ਬੱਚੇ ਸ਼ਰੂਤੀ (7), ਕ੍ਰਿਤੀ (13) ਅਤੇ ਸਵਾਸਤਿਕ (13) ਦੇ ਪਰਿਵਾਰ ਨੇ ਨੇਤਰਦਾਨ ਅਤੇ ਚਮੜੀ ਦਾਨ ਦਾ ਫੈਸਲਾ ਸ਼ੁੱਕਰਵਾਰ ਰਾਤ ਨੂੰ ਲਿਆ ਸੀ। ਜਿਸ ਤੋਂ ਬਾਅਦ ਆਈ-ਬੈਂਕ ਦੇ ਇਕ ਦਲ ਨੇ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐੱਮ. ਵਾਈ. ਐੱਚ) ਪਹੁੰਚ ਕੇ ਦੇਰ ਰਾਤ ਨੇਤਰਦਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਦੁਬੇ ਨੇ ਕਿਹਾ ਕਿ ਅਜਿਹੀ ਦਰਦਨਾਕ ਘਟਨਾ ਦੇ ਸਮੇਂ ਮਾਤਾ-ਪਿਤਾ ਦੀ ਇਹ ਹਿੰਮਤ ਆਪਣੇ ਆਪ 'ਚ ਅਨੋਖੀ ਮਿਸਾਲ ਹੈ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਨੇਤਰਦਾਨ ਦਾ ਫੈਸਲਾ ਲੈਣ ਤੋਂ ਬਾਅਦ ਕਿਹਾ ਕਿ ਨੇਤਰਦਾਨ ਨਾਲ ਸਾਡੇ ਬੱਚੇ ਹਮੇਸ਼ਾ ਲਈ ਕਿਸੇ ਹੋਰ ਦੇ ਸ਼ਰੀਰ 'ਚ ਜ਼ਿੰਦਾ ਰਹਿਣਗੇ।

ਇੰਦੌਰ ਦੇ ਕਨਾਡੀਆ ਥਾਣਾ ਖੇਤਰ ਦੇ ਮਰਦਾਨਾ-ਬਿਚੌਲੀ 'ਚ ਸ਼ੁੱਕਰਵਾਰ ਨੂੰ ਸਕੂਲ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ ਸੀ, ਜਿਸ ਦੌਰਾਨ ਦਿੱਲੀ ਪਬਲਿਕ ਸਕੂਲ ਦੀ ਬੱਸ 'ਚ ਸਵਾਰ ਚਾਰ ਬੱਚਿਆਂ ਸਮੇਤ ਬੱਸ ਚਾਲਕ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਬੱਸ 'ਚ ਸਵਾਰ 8 ਹੋਰ ਬੱਚਿਆਂ ਸਮੇਤ ਬੱਸ ਦਾ ਸਹਿਚਾਲਕ ਗੰਭੀਰ ਰੂਪ ਨਾਲ ਜ਼ਖਮੀ ਹਾਲਤ 'ਚ ਇੰਦੌਰ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਹੈ।

DRI ਵਲੋਂ 1.56 ਕਰੋੜ ਰੁਪਏ ਦਾ ਸੋਨਾ ਜ਼ਬਤ, ਇਕ ਗ੍ਰਿਫਤਾਰ
NEXT STORY