ਨਵੀਂ ਦਿੱਲੀ - ਰਾਜਧਾਨੀ ਦੇ ਨਿਆਂ ਮਾਹਿਰਾਂ, ਕਾਨੂੰਨੀ ਮਾਹਿਰਾਂ ਅਤੇ ਸਿੱਖਿਆ ਮਾਹਿਰਾਂ ਨੇ ਹਾਲ ਹੀ ਦੇ ਸਾਲਾਂ 'ਚ ਦੇਸ਼ 'ਚ ਗ੍ਰਹਿਸਥ ਦੇ ਲੱਗਭਗ ਖਤਰੇ 'ਚ ਪੈਣ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਹੀ ਦੇ ਸਾਲਾਂ 'ਚ ਗਿਣੀਆਂ-ਮਿੱਥੀਆਂ ਤਲਾਕ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਇਸ ਦੇ ਕਾਰਨ ਤੇ ਹੱਲ ਲੱਭਣ ਦਾ ਸਮਾਂ ਆ ਗਿਆ ਹੈ।
ਮਾਹਿਰਾਂ ਦੀ ਇਹ ਚਿੰਤਾ ਇਨ੍ਹਾਂ ਤਲਾਕਾਂ ਦੇ ਵਿਸ਼ੇ 'ਤੇ ਪਿਛਲੇ ਦਿਨੀਂ ਅੰਮ੍ਰਿਤਾ ਚੈਰੀਟੇਬਲ ਟਰੱਸਟ ਵਲੋਂ ਆਯੋਜਿਤ ਭਾਸ਼ਣ ਦੇ ਦੌਰਾਨ ਸਾਹਮਣੇ ਆਈ।
ਦਿੱਲੀ ਹਾਈਕੋਰਟ ਦੀ ਜਸਟਿਸ ਹੇਮਾ ਕੋਹਲੀ ਨੇ ਕਿਹਾ, ''ਸੋਸ਼ਲ ਮੀਡੀਆ ਦੇ ਅੱਜ ਦੇ ਜ਼ਮਾਨੇ 'ਚ ਨਿੱਜੀ ਡਾਟੇ ਨੂੰ ਸਾਂਝਾ ਕਰਨ ਦੇ ਮਾਮਲੇ 'ਚ ਖੁਫੀਅਤਾ ਦੀ ਕਮੀ ਹੈ। ਇਸ ਹਾਲਾਤ 'ਚ ਵਿਆਹ ਵਰਗਾ ਰਿਸ਼ਤਾ ਖਤਰੇ 'ਚ ਪੈ ਰਿਹਾ ਹੈ, ਕਿਉਂਕਿ ਪੁਰਾਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜੀਵਨ ਸਾਥੀ ਦੇ ਲਈ ਸਨਮਾਨਪੂਰਵਕ ਗੁਜ਼ਰਦੇ ਦਿਨ ਦੇ ਨਾਲ ਲੱਗਭਗ ਖਤਮ ਹੁੰਦੀਆਂ ਜਾ ਰਹੀਆਂ ਹਨ।
ਸੀਨੀਅਰ ਵੀਕਲ ਸਿਧਾਰਥ ਲੂਥਰਾ ਨੇ ਕਿਹਾ, ''ਆਪਣੇ ਜੀਵਨ ਸਾਥੀ ਦੇ ਅਧਿਕਾਰਾਂ 'ਤੇ ਰੋਕ ਲਾਉਣ ਲਈ ਆਪਣੇ ਤਲਾਕ ਦੀ ਯੋਜਨਾ ਪਹਿਲਾਂ ਤੋਂ ਹੀ ਤੈਅ ਕਰਨ ਦੀ ਵਧ ਰਹੀ ਪਰਿਵਰਤੀ ਸਮਾਜ 'ਚ ਵੱਡੇ ਪੱਧਰ 'ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੀ ਹੈ।
ਸਿੱਖਿਆ ਮਾਹਿਰ ਗੋਲਡੀ ਮਲਹੋਤਰਾ ਨੇ ਗਿਣੇ-ਮਿੱਥੇ ਤਲਾਕ ਨੂੰ 'ਸਮਾਜਿਕ ਬੁਰਾਈ' ਦੇ ਨਾਲ ਜੋੜਦਿਆਂ ਕਿਹਾ, ''ਬੇਸ਼ੱਕ ਲੋਕ ਤਲਾਕ ਨੂੰ ਇਕ ਨਿੱਜੀ ਅਧਿਕਾਰ ਮੰਨਦੇ ਹਨ ਪਰ ਉਹ ਇਸ ਦੇ ਕਾਰਨ ਬੱਚਿਆਂ 'ਤੇ ਪੈਣ ਵਾਲੇ ਅਸਰ ਬਾਰੇ ਨਹੀਂ ਸੋਚਦੇ। ਤਲਾਕ ਕਾਰਨ ਭਰਾਵਾਂ, ਭੈਣਾਂ ਨੂੰ ਵੰਡਣਾ ਜਾਂ ਉਨ੍ਹਾਂ ਨੂੰ ਵੱਖਰੇ ਛੱਡਣਾ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਨਾਂਹ-ਪੱਖੀ ਅਸਰ ਪਾ ਸਕਦਾ ਹੈ। ਅੰਮ੍ਰਿਤਾ ਚੈਰੀਟੇਬਲ ਟਰੱਸਟ ਦੀ ਕੁਮਾਰੀ ਪ੍ਰੋਮਿਲਾ ਬਡਵਾਰ ਨੇ ਕਿਹਾ, ''ਹਾਲ ਹੀ ਦੇ ਦਿਨਾਂ 'ਚ ਸਾਨੂੰ ਪਤਾ ਲੱਗਾ ਹੈ ਕਿ ਪਹਿਲਾਂ ਮਿੱਥੇ ਤਲਾਕ ਸਮਾਜ 'ਚ ਅਸ਼ਾਂਤੀ ਪੈਦਾ ਕਰ ਰਹੇ ਹਨ।
ਝਾਰਖੰਡ : ਸੜਕ ਹਾਦਸੇ 'ਚ 12 ਦੀ ਮੌਤ, ਚਾਰ ਜ਼ਖਮੀ
NEXT STORY