ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦਾ 'ਏਨਾਲਾਗ' ਪੁਲਾੜ ਮਿਸ਼ਨ ਲੱਦਾਖ ਦੇ ਲੇਹ ਤੋਂ ਸ਼ੁਰੂ ਕੀਤਾ ਗਿਆ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਇਹ ਮਿਸ਼ਨ ਧਰਤੀ ਤੋਂ ਪਰੇ ਸਥਿਤ ਕਿਸੇ 'ਬੇਸ ਸਟੇਸ਼ਨ' ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੰਤਰਗ੍ਰਹੀਯ ਨਿਵਾਸਸਥਾਨ ਦੀ ਤਰ੍ਹਾਂ ਕੰਮ ਕਰੇਗਾ।

ਇਸਰੋ ਨੇ ਕਿਹਾ,''ਭਾਰਤ ਦਾ ਪਹਿਲਾ ਏਨਾਲਾਗ ਪੁਲਾੜ ਮਿਸ਼ਨ ਲੇਹ ਤੋਂ ਸ਼ੁਰੂ ਹੋਇਆ।'' ਬਿਆਨ 'ਚ ਕਿਹਾ ਗਿਆ ਹੈ,''ਮਨੁੱਖੀ ਪੁਲਾੜ ਉਡਾਣ ਕੇਂਦਰ, ਇਸਰੋ, ਏਏਕੇਏ ਸਪੇਸ ਸਟੂਡੀਓ, ਲੱਦਾਖ ਯੂਨੀਵਰਸਿਟੀ, ਆਈਆਈਟੀ ਬੰਬਈ ਅਤੇ ਲੱਦਾਖ ਸਵਾਇਤ ਪਰਬਤੀ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਇਹ ਮਿਸ਼ਨ ਅੰਤਰਗ੍ਰਹੀਯ ਰਿਹਾਇਸ਼ ਦੀ ਤਰ੍ਹਾਂ ਕੰਮ ਕਰੇਗਾ, ਜੋ ਧਰਤੀ ਤੋਂ ਪਰੇ ਬੇਸ ਸਟੇਸ਼ਨ ਦੀਆਂ ਚੁਣੌਤੀਆਂ ਨਾਲ ਨਿਪਟੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਹੁਣ ਤੱਕ ਦਾ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੇ ਭਾਅ
NEXT STORY