ਨਵੀਂ ਦਿੱਲੀ/ਜੰਮੂ— ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨ ਲਈ ਵੱਡੀ ਖੁਸ਼ਖ਼ਬਰੀ ਹੈ। ਜੰਮੂ-ਕਸ਼ਮੀਰ ਪੋਸਟਲ ਸਰਕਿਲ ਤਹਿਤ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ 'ਤੇ ਨੋਟੀਫ਼ਿਕੇਸ਼ਨ ਜਾਰੀ ਕੀਤੇ ਹਨ। ਭਰਤੀ ਲਈ 442 ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ ਲਈ ਚਾਹਵਾਨ ਉਮੀਦਵਾਰਾਂ ਤੋਂ ਅਰਜ਼ੀਆਂ ਆਨਲਾਈਨ ਮੰਗੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ 10ਵੀਂ ਪਾਸ ਸਿੱਖਿਆਰਥੀ ਇਸ ਅਹੁਦੇ 5 ਅਗਸਤ 2020 ਤੱਕ ਬੇਨਤੀ ਕਰਨ ਸਕਦੇ ਹਨ।
ਅਹੁਦਿਆਂ ਦੀ ਕੁੱਲ ਗਿਣਤੀ- 442
ਅਹੁਦਿਆਂ ਦਾ ਨਾਮ—
ਬਰਾਂਚ ਪੋਸਟ ਮਾਸਟਰ
ਸਹਾਇਕ ਬਰਾਂਚ ਪੋਸਟ ਮਾਸਟਰ
ਗ੍ਰਾਮੀਣ ਡਾਕ ਸੇਵਕ
ਉਮੀਦਵਾਰ ਨੋਟ ਕਰਨ ਤਾਰੀਖ਼ਾਂ—
ਆਨਲਾਈਨ ਬੇਨਤੀ ਦੀ ਪ੍ਰਕਿਰਿਆ-6 ਜੁਲਾਈ 2020
ਆਨਲਾਈਨ ਬੇਨਤੀ ਦੀ ਆਖਰੀ ਤਾਰੀਖ਼-5 ਅਗਸਤ 2020
ਸਿੱਖਿਅਕ ਯੋਗਤਾ—
ਉਮੀਦਵਾਰ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿਸ਼ੇ ਦੇ ਨਾਲ ਹੀ 10ਵੀਂ ਪਾਸ ਹੋਣਾ ਚਾਹੀਦੀ ਹੈ।
ਉਮਰ ਹੱਦ—
ਯੋਗ ਅਤੇ ਚਾਹਵਾਨ ਉਮੀਦਵਾਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਦੇ ਉਮੀਦਵਾਰ ਬੇਨਤੀ ਕਰ ਸਕਦੇ ਹਨ। ਉਮਰ ਹੱਦ ਦੀ ਗਣਨਾ 6 ਜੁਲਾਈ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ—
ਆਮ/ਓ. ਬੀ. ਸੀ./ਈ. ਡਬਲਿਊ. ਐੱਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਜਮ੍ਹਾਂ ਕਰਨੇ ਹੋਣਗੇ, ਜਦਕਿ ਐੱਸ.ਸੀ/ਐੱਸ. ਟੀ ਅਤੇ ਜਨਾਨੀ ਉਮੀਦਵਾਰਾਂ ਲਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ। ਫੀਸ ਦਾ ਭੁਗਤਾਨ ਕ੍ਰੈਡਿਟ/ਡੇਬਿਟ ਅਤੇ ਨੈੱਟ ਬੈਂਕਿੰਗ ਜਾਂ ਕਿਸੇ ਵੀ ਹੈੱਡ ਪੋਸਟ ਦਫ਼ਤਰ ਤੋਂ ਕੀਤਾ ਜਾ ਸਕਦਾ ਹੈ।
ਤਨਖ਼ਾਹ—
ਇਸ ਅਹੁਦੇ 'ਤੇ ਚੁਣੇ ਗਏ ਉਮੀਦਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤ ਜਾਣ ਦੀ ਵਿਵਸਥਾ ਹੈ।
ਇੰਝ ਕਰੋ ਅਪਲਾਈ—
ਜਾਰੀ ਅਹੁਦਿਆਂ ਲਈ ਅਰਜ਼ੀਆਂ ਆਨਲਾਈਨ ਭਰੀਆਂ ਜਾਣਗੀਆਂ। ਉਮੀਦਵਾਰ ਸੰਬੰਧਤ ਵੈੱਬਸਾਈਟ http://www.appost.in'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰਨ।
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਜਨਾਨੀ ਦੀ ਮੌਤ, ਇਕ ਜ਼ਖਮੀ
NEXT STORY