ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਦਮਾਸ਼ਾਂ ਵਲੋਂ ਗੋਲੀ ਮਾਰਨ ਕਾਰਨ ਜ਼ਖ਼ਮੀ ਪੱਤਰਕਾਰ ਵਿਕ੍ਰਮ ਜੋਸ਼ੀ ਦੀ ਬੁੱਧਵਾਰ ਭਾਵ ਅੱਜ ਤੜਕੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜੋਸ਼ੀ ਨੂੰ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਨੇੜੇ ਵਿਜੇਨਗਰ ਖੇਤਰ 'ਚ ਸੋਮਵਾਰ ਦੀ ਰਾਤ ਕਰੀਬ ਸਾਢੇ 10 ਵਜੇ ਸਿਰ 'ਚ ਗੋਲੀ ਮਾਰੀ ਸੀ। ਉਹ ਗਾਜ਼ੀਆਬਾਦ ਦੇ ਨਹਿਰੂ ਨਗਰ ਸਥਿਤ ਯਸ਼ੋਦਾ ਹਸਪਤਾਲ 'ਚ ਦਾਖ਼ਲ ਸਨ, ਜਿੱਥੇ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ 16 ਜੁਲਾਈ ਨੂੰ ਆਪਣੀ ਭਾਣਜੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਿੱਤੀ ਸੀ।
ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਿਹਾ ਸੀ ਪੱਤਰਕਾਰ, ਬਦਮਾਸ਼ਾਂ ਨੇ ਵਿਚਕਾਰ ਸੜਕ 'ਤੇ ਮਾਰੀ ਗੋਲੀ
ਜੋਸ਼ੀ ਨੂੰ ਜਦੋਂ ਗੋਲੀ ਮਾਰੀ ਗਈ, ਉਸ ਸਮੇਂ ਉਹ ਆਪਣੀਆਂ ਦੋਹਾਂ ਧੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਵਿਚ ਸੜਕ ਦੇ ਗੋਲੀ ਮਾਰ ਦਿੱਤੀ। ਗੋਲੀ ਮਾਰਨ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਬਦਮਾਸ਼ ਕਿਸ ਤਰ੍ਹਾਂ ਕੁੱਟਮਾਰ ਕਰਦੇ ਹਨ ਅਤੇ ਬਾਅਦ ਵਿਚ ਗੋਲੀ ਮਾਰਦੇ ਹਨ। ਕੈਮਰੇ 'ਚ ਕੈਦ ਹੋਈ ਇਹ ਵਾਰਦਾਤ ਬੇਹੱਦ ਭਿਆਨਕ ਹੈ। ਇਸੇ ਫੁਟੇਜ ਦੇ ਆਧਾਰ 'ਤੇ ਹੀ ਇਸ ਮਾਮਲੇ ਵਿਚ ਪੁਲਸ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸ ਦੇਈਏ ਕਿ ਪੱਤਰਕਾਰ ਦੇ ਪਰਿਵਾਰ ਨੇ ਇਸ ਮਾਮਲੇ ਸੰਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਕਾਰਵਾਈ ਨਾ ਹੋਣ 'ਤੇ ਚੌਕੀ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਖੇਤਰ ਅਧਿਕਾਰੀ ਕਰ ਰਹੇ ਹਨ।
ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚਿੱਥੜੇ
NEXT STORY