ਬੇਲਗਾਵੀ, (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਤਮਾ ਗਾਂਧੀ ਇਕ ਕੱਟੜ ਹਿੰਦੂ ਸਨ ਅਤੇ ਕਾਂਗਰਸ ‘ਗਾਂਧੀ ਦੇ ਹਿੰਦੂਤਵ’ ’ਚ ਵਿਸ਼ਵਾਸ ਰੱਖਦੀ ਹੈ। ਸਿੱਧਰਮਈਆ ਨੇ ਬੇਲਗਾਵੀ ’ਚ ‘ਸੁਵਰਣ ਵਿਧਾਨ ਸੌਧ’ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਮਹਾਤਮਾ ਗਾਂਧੀ ਨੂੰ ਹਿੰਦੂ ਵਿਰੋਧੀ ਦੇ ਤੌਰ ’ਤੇ ਪੇਸ਼ ਕੀਤਾ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ 100 ਫ਼ੀਸਦੀ ਝੂਠ ਹੈ।
‘ਸੁਵਰਣ ਵਿਧਾਨ ਸੌਧ’ ਕਰਨਾਟਕ ਵਿਧਾਨਮੰਡਲ ਦਾ ਭਵਨ ਹੈ, ਜਿੱਥੇ ਸਾਲ ’ਚ ਇਕ ਵਾਰ ਸੈਸ਼ਨ ਦਾ ਆਯੋਜਨ ਹੁੰਦਾ ਹੈ। ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਉਣ ਦੇ ਪ੍ਰੋਗਰਾਮ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੀ ਜਮਰਲ ਸਕੱਤਰ ਪ੍ਰਿਅੰਕਾ ਗਾਂਧੀ, ਸੂਬੇ ਦੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ, ਸੂਬਾ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਅਤੇ ਪਾਰਟੀ ਦੇ ਕਈ ਹੋਰ ਅਹੁਦੇਦਾਰਾਂ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਕਾਂਗਰਸ ਦੇ 1924 ਦੇ ਬੇਲਗਾਵੀ ਸੰਮੇਲਨ ਦੇ 100 ਸਾਲ ਪੂਰੇ ਹੋਣ ਮੌਕੇ ਆਯੋਜਿਤ ਕੀਤਾ ਗਿਆ ਸੀ।
ਉਸ ਸੰਮੇਲਨ ’ਚ ਮਹਾਤਮਾ ਗਾਂਧੀ ਪਹਿਲੀ ਅਤੇ ਆਖਰੀ ਵਾਰ ਕਾਂਗਰਸ ਦੇ ਪ੍ਰਧਾਨ ਬਣੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਹਮੇਸ਼ਾ ਭਗਵਾਨ ਰਾਮ ਦਾ ਨਾਂ ਲੈਂਦੇ ਸਨ। ਜਦੋਂ ਨਾਥੂਰਾਮ ਗੋਡਸੇ ਨੇ ਉਨ੍ਹਾਂ ਦੀ ਹੱਤਿਆ ਕੀਤੀ ਤਾਂ ਉਨ੍ਹਾਂ ਨੇ ‘ਹੇ ਰਾਮ’ ਕਿਹਾ ਸੀ। ਉਹ ਇਕ ਕੱਟੜ ਹਿੰਦੂ ਸਨ। ਉਨ੍ਹਾਂ ਅਨੁਸਾਰ, ਮਹਾਤਮਾ ਗਾਂਧੀ ਕਦੇ ਵੀ ਹਿੰਦੂ ਆਸਥਾ ਦੇ ਖਿਲਾਫ ਨਹੀਂ ਸਨ, ਸਗੋਂ ਉਹ ਹਿੰਦੂ ਧਰਮ ’ਚ ਸੁਧਾਰ ਲਿਆਉਣਾ ਚਾਹੁੰਦੇ ਸਨ। ਉਹ ਹਮੇਸ਼ਾ ਹਿੰਦੂ ਅਤੇ ਮੁਸਲਮਾਨਾਂ ਨੂੰ ਭਰਾਵਾਂ ਵਾਂਗ ਰਹਿੰਦੇ ਹੋਏ ਵੇਖਣਾ ਚਾਹੁੰਦੇ ਸਨ।
ਕੀ ਭਾਜਪਾ ਸ਼ਾਸਨ ਦੌਰਾਨ ਜਬਰ-ਜ਼ਨਾਹ ਨਹੀਂ ਹੋਏ?
ਸਿੱਧਰਮਈਆ ਨੇ ਮੰਗਲਵਾਰ ਨੂੰ ਹੈਰਾਨੀ ਪ੍ਰਗਟਾਉਂਦਿਆਂ ਸਵਾਲ ਉਠਾਇਆ ਕਿ ਕੀ ਭਾਜਪਾ ਸ਼ਾਸਨ ਦੌਰਾਨ ਜਬਰ-ਜ਼ਨਾਹ ਦੀਆਂ ਘਟਨਾਵਾਂ ਨਹੀਂ ਹੋਈਆਂ? ਬੈਂਗਲੁਰੂ ਸਥਿਤ ਕੇ. ਆਰ. ਮਾਰਕੀਟ ’ਚ ਐਤਵਾਰ ਨੂੰ ਇਕ ਔਰਤ ਨਾਲ ਜਬਰ-ਜ਼ਨਾਹ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਣ ਦੇ ਭਾਜਪਾ ਦੇ ਦੋਸ਼ ਦਾ ਜਵਾਬ ਦੇ ਰਹੇ ਸਨ।
ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਹਲ ਦੀ ਪੋਸਟ ਨੇ ਫੈਲਾਈ ਸਨਸਨੀ, ਕਿਹਾ- Real love...
NEXT STORY