ਬੈਂਗਲੁਰੂ— ਕਰਨਾਟਕ 'ਚ 222 ਵਿਧਾਨਸਭਾ ਸੀਟਾਂ 'ਤੇ ਹੋ ਰਹੀ ਵੋਟਿੰਗ ਦੇ ਵਿਚਕਾਰ ਸਿਆਸੀ ਦਲਾਂ ਦੇ ਨੇਤਾਵਾਂ ਦੇ ਵਿਚਕਾਰ ਜ਼ੁਬਾਨੀ ਜੰਗ ਵੀ ਜਾਰੀ ਹੈ। ਭਾਜਪਾ ਦੇ ਸੀ.ਐੈੱਮ. ਸਿੱਧਰਮਈਆ ਨੇ ਸਵਾਲ ਚੁੱਕਦੇ ਕਿਹਾ ਹੈ ਕਿ ਯੇਦੀਯੁਰੱਪਾ ਦਿਮਾਗੀ ਰੂਪ ਤੋਂ ਬੀਮਾਰ ਹਨ ਅਤੇ 150 ਵਿਧਾਨਸਭਾ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ।
ਸਿੱਧਰਮਈਆ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ 'ਚ ਇਕ ਵਾਰ ਫਿਰ ਤੋਂ ਕਾਂਗਰਸ ਫਿਰ ਤੋਂ ਸੱਤਾ 'ਚ ਆਵੇਗੀ ਅਤੇ ਬਹੁਮਤ ਤੋਂ ਆਵੇਗੀ। ਕਾਂਗਰਸ 120 ਸੀਟਾਂ ਜਿੱਤੇਗੇ ਅਤੇ ਉਨ੍ਹਾਂ ਦੀਆਂ ਸੀਟਾਂ (ਬਾਦਾਮੀ ਅਤੇ ਚੁੰਡੂਸ਼ਵਰੀ) 'ਤੇ ਜਿੱਤ ਤੈਅ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਚੋਣਾਂ ਨੂੰ ਲੈ ਕੇ ਨਰਵਸ ਹਨ। ਉਨ੍ਹਾਂ ਨੇ ਕਿਹਾ ਕਿ ਤਾਂ ਕਿਸੇ ਨੂੰ ਅਜਿਹਾ ਲੱਗਦਾ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਚੋਣਾਂ ਜਿੱਤਣ ਨੂੰ ਲੈ ਕੇ ਯਕੀਨ ਵੀ ਹੈ।
ਇਸ ਨਾਲ ਹੀ ਕਾਂਗਰਸ ਨੇਤਾ ਮਲਿੱਤਕਾਰਜੁਨ ਖੜਗੇ ਨੇ ਵੀ ਕਿਹਾ ਹੈ ਕਿ ਸਾਨੂੰ ਖੁਦ 'ਤੇ ਵਿਸ਼ਵਾਸ਼ ਹੈ। ਭਾਜਪਾ 60-70 ਤੋਂ ਵੱਧ ਸੀਟਾਂ ਨਹੀਂ ਲਵੇਗੀ, 150 ਮਿਲਣ ਤਾਂ ਦੂਰ ਦੀ ਗੱਲ ਹੈ। ਉਹ (ਯੇਦੀਯੁਰੱਪਾ) ਸਿਰਫ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ।
ਇਸ ਤੋਂ ਪਹਿਲਾਂ ਸ਼ਿਮੋਗਾ 'ਚ ਵੋਟ ਪਾਉਣ ਤੋਂ ਬਾਅਦ ਯੇਦੀਯੁਰੱਪਾ ਨੇ ਕਿਹਾ, ''ਅੱਜ ਬਹੁਤ ਸ਼ੁੱਭ ਦਿਨ ਹੈ। ਹਰ ਕੋਈ ਕਿਸੇ ਨੂੰ ਬਾਹਰ ਆ ਕੇ ਵੋਟ ਦੇਣਾ ਚਾਹੀਦਾ ਹੈ। ਭਾਜਪਾ ਨੂੰ ਚੋਣ 'ਚ 150 ਚੋਂ ਵੱਧ ਸੀਟਾਂ ਮਿਲੇਗੀ ਅਤੇ 17 ਮਈ ਨੂੰ ਸਰਕਾਰ ਬਣਾਉਣ ਜਾ ਰਿਹਾ ਹੈ।'' ਵੋਟ ਪਾਉਣ ਤੋਂ ਪਹਿਲਾਂ ਯੇਦੀਯੁਰੱਪਾ ਨੇ ਆਪਣੇ ਘਰ 'ਚ ਪੂਜਾ ਵੀ ਕੀਤੀ ਹੈ।
ਮਿਜ਼ੋਰਮ 'ਚ ਜ਼ਮੀਨ ਖਿਸਕਣ ਨਾਲ 3 ਲੋਕਾਂ ਦੀ ਮੌਤ
NEXT STORY