ਕੋਟਾ— ਰਾਜਸਥਾਨ ਦੇ ਕੋਟਾ 'ਚ ਹੁਣ ਤੱਕ 104 ਬੱਚਿਆਂ ਦੀ ਮੌਤ ਹੋ ਗਈ ਹੈ। ਕੋਟਾ ਦਾ ਜੇ.ਕੇ. ਲੋਨ ਹਸਪਤਾਲ ਹੁਣ ਨਵੇਂ ਕਾਰਨ ਕਰ ਕੇ ਵਿਵਾਦਾਂ 'ਚ ਆ ਗਿਆ ਹੈ। ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੋਟਾ 'ਚ ਹਸਪਤਾਲ ਦੇ ਦੌਰੇ 'ਤੇ ਆ ਰਹ ਸਿਹਤ ਮੰਤਰੀ ਡਾ. ਰਘੂ ਸ਼ਰਮਾ ਅਤੇ ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ ਦੇ ਸਵਾਗਤ 'ਚ ਹਸਪਤਾਲ ਪ੍ਰਸ਼ਾਸਨ ਨੇ ਉੱਥੇ ਗਰੀਨ ਕਾਰਪੇਟ ਵਿਛਾਇਆ। ਬਾਅਦ 'ਚ ਇਹ ਗੱਲ ਮੀਡੀਆ 'ਚ ਆਉਣ ਨਾਲ ਹਸਪਤਾਲ ਪ੍ਰਸ਼ਾਸਨ ਨੇ ਕਾਰਪੇਟ ਨੂੰ ਉੱਥੋਂ ਹਟਾ ਲਿਆ। ਹਸਪਤਾਲ ਪ੍ਰਸ਼ਾਸਨ ਨੇ ਇਸ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੇ ਕਾਰਪੇਟ ਨੂੰ ਸੁਖਾਉਣ ਲਈ ਗਲਤੀ ਨਾਲ ਇੱਥੇ ਪਾ ਦਿੱਤਾ ਸੀ।
ਭਾਜਪਾ ਵਰਕਰਾਂ ਨੇ ਕੀਤਾ ਵਿਰੋਧ
104 ਬੱਚਿਆਂ ਦੀ ਮੌਤ 'ਤੇ ਮਚੇ ਬਵਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਅਤੇ ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ, ਦੇ ਜੇ.ਕੇ. ਲੋਨ ਹਸਪਤਾਲ ਦੇ ਦੌਰੇ ਨੂੰ ਦੇਖਦੇ ਹੋਏ ਉਨ੍ਹਾਂ ਦਾ ਵਿਰੋਧ ਕਰਨ ਲਈ ਉੱਥੇ ਭਾਰੀ ਗਿਣਤੀ 'ਚ ਭਾਜਪਾ ਵਰਕਰ ਪੁੱਜ ਗਏ। ਹਾਲਾਤ ਨੂੰ ਦੇਖਦੇ ਹੋਏ ਉੱਥੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਉੱਥੇ ਪੁਲਸ ਨੇ ਵਿਰੋਧ ਦੀ ਸਥਿਤੀ ਨੂੰ ਦੇਖਦੇ ਹੋਏ ਭਾਜਪਾ ਦੇ ਕੁਝ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਝਾਕੀਆਂ ਦੇ ਨਾਲ ਸ਼ੁਰੂ ਹੋਇਆ 'ਮਨਾਲੀ ਵਿੰਟਰ ਕਾਰਨੀਵਾਲ'
NEXT STORY