ਨੈਸ਼ਨਲ ਡੈਸਕ- ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਦੀ ਜਾਨ ਖ਼ਤਰੇ ਵਿਚ ਹੈ। ਕਾਲਾ ਜਠੇੜੀ ਦੀ ਪਤਨੀ ਅਤੇ ਲੇਡੀ ਡੌਨ ਅਨੁਰਾਧਾ ਚੌਧਰੀ ਮੈਡਮ ਮਿੰਜ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ 'ਤੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਕਾਲਾ ਜਠੇੜੀ ਨੂੰ ਜੇਲ੍ਹ ਦੇ ਅੰਦਰ ਜਾਨ ਦਾ ਖ਼ਤਰਾ ਹੈ। ਅਨੁਰਾਧਾ ਚੌਧਰੀ ਨੇ ਤਿਹਾੜ ਦੇ ਇਕ ਡਿਪਟੀ ਸੁਪਰਡੈਂਟ ਅਤੇ ਹੋਰ ਸਟਾਫ਼ ਖਿਲਾਫ਼ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ- ਮਹਾਕੁੰਭ 'ਚ ਕਿਵੇਂ ਮਚੀ ਭਾਜੜ? ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ
ਜੇਲ੍ਹ ਪ੍ਰਸ਼ਾਸਨ 'ਤੇ ਕਈ ਗੰਭੀਰ ਦੋਸ਼
ਇਸ ਦੇ ਨਾਲ ਹੀ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਜੇਲ੍ਹ ਦੇ ਇਕ ਅਧਿਕਾਰੀ ਨੇ ਜਠੇੜੀ 'ਤੇ ਹਰਿਆਣਾ ਦੀ ਇਕ ਜ਼ਮੀਨ ਵਿਕਾਉਣ ਦਾ ਆਫ਼ਰ ਦਿੱਤਾ ਹੈ। ਜੇਲ੍ਹ ਦੇ ਇਕ ਅਧਿਕਾਰੀ ਨੇ ਆਪਣੇ ਸਵਾਰਥ ਲਈ ਕਾਲਾ ਜਠੇੜੀ ਦਾ ਇਸਤੇਮਾਲ ਕੀਤਾ ਅਤੇ ਉਸ ਨੂੰ ਮੋਬਾਈਲ ਫੋਨ ਤੱਕ ਮੁਹੱਈਆ ਕਰਵਾਇਆ ਗਿਆ। ਦੋਸ਼ ਵਿਚ ਇਹ ਵੀ ਦੱਸਿਆ ਗਿਆ ਕਿ ਕਿਵੇਂ ਜੇਲ੍ਹ ਅੰਦਰੋਂ ਜ਼ਮੀਨ ਦੀ ਖਰੀਦੋ-ਫਰੋਖਤ ਦਾ ਧੰਦਾ ਚਲਾਇਆ ਜਾ ਰਿਹਾ ਹੈ। ਅਨੁਰਾਧਾ ਨੇ ਆਪਣੇ ਪਤੀ ਕਾਲਾ ਜਠੇੜੀ ਦੀ ਸੁਰੱਖਿਆ ਨੂੰ ਲੈ ਕੇ ਤਿਹਾੜ ਨੂੰ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ- ਤੈਸ਼ 'ਚ ਆਏ ਜਵਾਈ ਨੇ ਸਹੁਰੇ ਨੂੰ ਮਾਰੀ ਗੋਲੀ, ਫਿਰ...
ਲੇਡੀ ਡੌਨ ਦੇ ਦੋਸ਼ਾਂ 'ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੀ ਕਿਹਾ?
ਅਨੁਰਾਧਾ ਚੌਧਰੀ ਦੇ ਦੋਸ਼ਾਂ 'ਤੇ ਤਿਹਾੜ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਿਹਾ ਸੀ। ਜੇਲ੍ਹ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਕਾਲਾ ਜਠੇੜੀ ਕੋਲੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਮੋਬਾਈਲ ਜੇਲ੍ਹ ਅੰਦਰ ਕਿਵੇਂ ਪਹੁੰਚਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਨੁਰਾਧਾ ਚੌਧਰੀ ਦੇ ਦੋਸ਼ਾਂ ਨੂੰ ਤਿਹਾੜ ਪ੍ਰਸ਼ਾਸਨ ਨੇ ਗਲਤ ਮੰਨਿਆ ਹੈ। ਭਾਵੇਂ ਪ੍ਰਸ਼ਾਸਨ ਅਨੁਰਾਧਾ ਦੇ ਦੋਸ਼ਾਂ ਨੂੰ ਝੂਠਾ ਦੱਸ ਰਿਹਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇੰਨੀ ਸੁਰੱਖਿਆ ਦੇ ਵਿਚਕਾਰ ਜਠੇੜੀ ਕੋਲ ਮੋਬਾਈਲ ਫੋਨ ਕਿਵੇਂ ਪਹੁੰਚ ਗਿਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਹਜ਼ਾਰ ਦੀ ਰਿਸ਼ਵਤ ਲਈ ਸੀ, 5 ਸਾਲ ਦੀ ਸਜ਼ਾ ਮਿਲੀ
NEXT STORY