ਨਵੀਂ ਦਿੱਲੀ— ਬਿਹਾਰ ਦੇ ਸਾਬਕਾ ਮੁੱਖਮੰਤਰੀ ਅਤੇ ਆਰ.ਜੇ.ਡੀ ਪ੍ਰਧਾਨ ਲਾਲੂ ਯਾਦਵ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਝਾਰਖੰਡ ਹਾਈਕੋਰਟ ਨੇ ਲਾਲੂ ਯਾਦਵ ਦੀ ਅੰਤਰਿਮ ਜ਼ਮਾਨਤ ਨੂੰ 6 ਹਫਤੇ ਲਈ ਵਧਾ ਦਿੱਤਾ ਹੈ। ਕੋਰਟ ਨੇ ਲਾਲੂ ਯਾਦਵ ਨੂੰ ਇਹ ਰਾਹਤ ਸਿਹਤ ਸੰਬੰਧੀ ਕਾਰਨਾਂ ਕਰਕੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਚਾਰਾ ਘੱਪਲੇ ਦੇ 4 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ 27.5 ਸਾਲ ਦੀ ਜੇਲ ਦੀ ਸਜ਼ਾ ਭੁਗਤ ਰਹੇ ਆਰ.ਜੇ.ਡੀ ਲਾਲੂ ਪ੍ਰਸਾਦ ਯਾਦਵ ਪਿਛਲੇ 6 ਹਫਤਿਆਂ ਤੋਂ ਮੈਡੀਕਲ ਗਰਾਊਂਡ 'ਤੇ ਜ਼ਮਾਨਤ 'ਤੇ ਹਨ।
ਤੁਹਾਨੂੰ ਦੱਸ ਦਈਏ ਕਿ ਲਾਲੂ ਪ੍ਰਸਾਦ ਯਾਦਵ ਦਾ ਮੁੰਬਈ ਦੇ ਏਸ਼ੀਅਨ ਇੰਸਟੀਚਿਊਟ 'ਚ ਆਪਰੇਸ਼ਨ ਪਿਛਲੇ ਐਤਵਾਰ ਨੂੰ ਹੋਇਆ ਸੀ। ਪਿਛਲੇ 14 ਮਈ ਨੂੰ ਜ਼ਮਾਨਤ 'ਤੇ ਰਿਹਾਅ ਹੋਏ ਲਾਲੂ ਨੇ ਮੁੰਬਈ ਦੇ ਇਸੀ ਹਸਪਤਾਲ 'ਚ ਆਪਣੇ ਦਿਲ ਦਾ ਵੀ ਇਲਾਜ ਕਰਵਾਇਆ ਸੀ। ਲਾਲੂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਵਕੀਲਾਂ ਨੇ ਝਾਰਖੰਡ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਜ਼ਮਾਨਤ ਦੀ ਤਾਰੀਕ ਨੂੰ ਵਧਾਇਆ ਜਾਵੇ, ਜਿਸ ਨੂੰ ਅੱਜ ਜਸਟਿਸ ਅਪਰੇਸ਼ ਕੁਮਾਰ ਸਿੰਘ ਨੇ ਕੋਰਟ ਨੇ ਮੰਨ ਲਿਆ ਅਤੇ ਲਾਲੂ ਦੀ ਜ਼ਮਾਨਤ ਦੀ ਤਾਰੀਕ 6 ਹਫਤੇ ਲਈ ਹੋਰ ਵਧਾ ਦਿੱਤੀ ਗਈ ਹੈ। ਲਾਲੂ ਯਾਦਵ ਚਾਰਾ ਘੱਪਲੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਰਾਂਚੀ ਦੇ ਬਿਰਸਾ ਮੁੰਡਾ ਜੇਲ 'ਚ ਰਹੇ ਪਰ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਪਹਿਲੇ ਰਾਂਚੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਇਲਾਜ ਲਈ ਭੇਜ ਦਿੱਤਾ ਗਿਆ ਸੀ। ਤਕਰੀਬਨ 1 ਮਹੀਨੇ ਦੇ ਇਲਾਜ ਦੇ ਬਾਅਦ ਏਮਜ਼ ਨੇ ਉਨ੍ਹਾਂ ਨੂੰ 30 ਅਪ੍ਰੈਲ ਨੂੰ ਛੁੱਟੀ ਦੇ ਦਿੱਤੀ ਸੀ।
ਸੀ. ਆਰ. ਪੀ. ਐੱਫ. ਦੇ ਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
NEXT STORY