ਪਟਨਾ- ਰਾਸ਼ਟਰੀ ਜਨਤਾ ਦਲ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਪਾਰਟੀ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐਸ. ਐਸ.) 'ਤੇ ਜੰਮ ਕੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਸੂਬੇ ਦੇ ਡੀ. ਐਨ. ਏ. 'ਤੇ ਟਿੱਪਣੀ ਕਰਨ ਵਾਲਿਆਂ (ਭਾਜਪਾ) ਨੂੰ ਪਟਕ ਕੇ ਪਿੱਠ 'ਚ ਧੂੜ ਲਾਉਣੀ ਲਾਉਣੀ ਚਾਹੀਦੀ ਹੈ।
ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ 'ਚ ਐਤਵਾਰ ਨੂੰ ਆਯੋਜਿਤ ਹੋਣ ਵਾਲੀ ਸਵਾਭਿਮਾਨ ਰੈਲੀ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੇ ਟਵੀਟ ਕਰ ਕੇ ਭਾਜਪਾ ਅਤੇ ਆਰ. ਐਸ. ਐਸ. 'ਤੇ ਨਿਸ਼ਾਨਾ ਲਾਇਆ। ਲਾਲੂ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ਰੈਲੀ ਜ਼ਰੀਏ ਭਾਜਪਾ ਦੀ ਪਿੱਠ 'ਚ ਧੂੜ ਲਾ ਦੇਣਾ। ਭਾਜਪਾ ਅਤੇ ਆਰ. ਐਸ. ਐਸ. ਵਾਲੇ ਬਿਹਾਰੀਆਂ ਨੂੰ ਜੰਗਲੀ ਬੋਲਦੇ ਹਨ ਅਤੇ ਬਿਹਾਰੀਆਂ ਦਾ ਡੀ. ਐਨ. ਏ. ਖਰਾਬ ਦੱਸਦੇ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਆਮ ਚੋਣਾਂ ਨਹੀਂ ਹਨ ਅਤੇ ਇਸ ਚੋਣਾਂ 'ਤੇ ਦੇਸ਼ ਦੀ ਨਜ਼ਰ ਟਿੱਕੀ ਹੋਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਵਟਸਐਪ 'ਤੇ ਪਾਈ ਮਹਾਤਮਾ ਗਾਂਧੀ ਦੀ ਇਤਰਾਜ਼ਯੋਗ ਵੀਡੀਓ, ਗਰੁੱਪ ਐਡਮਿਨ ਗ੍ਰਿਫਤਾਰ (ਦੇਖੋ ਤਸਵੀਰਾਂ)
NEXT STORY