ਪਟਨਾ— ਬਿਹਾਰ 'ਚ ਸ਼ਰਾਬਬੰਦੀ ਦੇ ਬਾਅਦ ਵੀ ਲਗਾਤਾਰ ਸ਼ਰਾਬ ਤਸਕਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਅਪਰਾਧੀ ਸ਼ਰੇਆਮ ਸ਼ਰਾਬ ਦੀ ਸਪਲਾਈ ਕਰ ਰਹੇ ਹਨ। ਬਿਹਾਰ ਦੇ ਸਮਸਤੀਪੁਰ ਜ਼ਿਲੇ ਤੋਂ ਸ਼ਰਾਬ ਤਸਕਰ ਅਤੇ ਪੁਲਸ ਵਿਚਕਾਰ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ। ਸ਼ਰਾਬ ਤਸਕਰੀ ਦੀ ਖਬਰ ਮਿਲਣ 'ਤੇ ਛਾਪੇਮਾਰੀ ਕਰਨ ਪੁੱਜੀ ਪੁਲਸ ਅਤੇ ਅਪਰਾਧੀਆਂ ਵਿਚਕਾਰ ਹੋਈ ਗੋਲੀਬਾਰੀ 'ਚ ਇਕ ਹਵਲਦਾਰ ਦੀ ਮੌਤ ਹੋ ਗਈ।
ਜਾਣਕਾਰੀ ਮਿਲਦੇ ਹੀ ਜ਼ਿਲੇ ਦੇ ਸਰਾਏਰੰਜਨ ਥਾਣਾ ਖੇਤਰ ਦੇ ਇੰਦਰਵਾਰਾ ਪੁਲਸ ਨੂੰ ਸ਼ਰਾਬ ਤਸਕਰੀ ਦੀ ਸੂਚਨਾ ਮਿਲੀ, ਜਿਸ ਦੇ ਬਾਅਦ ਥਾਣਾ ਇੰਚਾਰਜ਼ ਆਪਣੇ ਕੁਝ ਸਾਥੀਆਂ ਨਾਲ ਦੇਰ ਰਾਤੀ ਛਾਪਾ ਮਾਰਨ ਪੁੱਜੇ। ਦੋਹਾਂ ਪਾਸੇ ਤੋਂ ਫਾਇਰਿੰਗ ਹੋਈ, ਇਸ ਵਿਚਕਾਰ ਹਵਲਦਾਰ ਅਨਿਲ ਕੁਮਾਰ ਦੀ ਮੌਤ ਹੋ ਗਈ ਅਤੇ ਥਾਣਾ ਇੰਚਾਰਜ਼ ਮਨੋਜ ਸਿੰਘ ਜ਼ਖਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਦੀਪਕ ਰੰਜਨ ਪੁਲਸ ਬਲ ਨਾਲ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਦੇ ਪੁੱਜਣ ਤੋਂ ਪਹਿਲੇ ਅਪਰਾਧੀ ਘਟਨਾ ਸਥਾਨ ਤੋਂ ਫਰਾਰ ਹੋ ਚੁੱਕੇ ਸੀ। ਇਸ ਮੁਕਾਬਲੇ 'ਚ ਕਈ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਤੇਜ਼ ਰਫਤਾਰ ਟੈਂਪੂ ਨੇ ਲਈ ਪਰਿਵਾਰ ਦੇ ਮੈਂਬਰ ਦੀ ਜਾਨ
NEXT STORY