ਅਮੇਠੀ— ਅਮੇਠੀ ਜ਼ਿਲੇ 'ਚ ਬੀਤੇ ਦਿਨ ਸੋਮਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ 'ਚ ਇਕ ਪਰਿਵਾਰ ਵਿਆਹ ਸਮਾਰੋਹ ਚੋਂ ਵਾਪਸ ਘਰ ਜਾ ਰਹੇ ਸਨ, ਕਿ ਅਚਨਾਕ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟੈਂਪੂ ਨਾਲ ਐਕਸੀਡੇਂਟ ਹੋ ਗਿਆ। ਇਸ ਹਾਦਸੇ 'ਚ ਪਰਿਵਾਰ ਦੇ ਇਕ ਮੈਂਬਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਾਮੋ ਥਾਣਾ ਇਲਾਕੇ ਦੇ ਬਰੌਲੀਆਂ ਨਿਵਾਸੀ ਫਿਰੋਜ ਅਲੀ ਪਤਨੀ ਅਤੇ ਪੁੱਤਰ ਆਸੀਨ ਨਾਲ ਸਮਾਰੋਹ ਨਾਲ ਵਾਪਸ ਆ ਰਹੇ ਸਨ। ਰਸਤੇ 'ਚ ਬਹਾਦੁਰਪੁਰ ਚੌਰਾਹੇ 'ਤੇ ਹਾਦਸਾ ਹੋ ਗਿਆ ਹੈ। ਜਿਸ 'ਚ ਫਿਰੋਜ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਪਤਨੀ ਅਤੇ ਪੁੱਤਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਨਾਲ ਹੀ ਲੋਕਾਂ ਦੀ ਸੂਚਨਾ 'ਤੇ ਪਹੁੰਚੀ ਐੈਂਬੂਲੇਂਸ ਤੋਂ ਜ਼ਖਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਥੇ ਸੁਨਾਰਾ ਦੀ ਗੰਭੀਰ ਹਾਲਤ ਹੋਣ 'ਤੇ ਹਸਪਤਾਲ ਨੇ ਉਸ ਨੂੰ ਦੂਜੇ ਜ਼ਿਲੇ 'ਚ ਰੈਫਰ ਕਰ ਦਿੱਤਾ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਵਾਜਿਦ ਅਲੀ ਨੇ ਅਣਜਾਣ ਵਾਹਨ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਪਤਨੀ ਲਈ ਆਨਲਾਈਨ ਮੰਗਾਇਆ ਸੀ ਆਈਫੋਨ7, ਨਿਕਲਿਆ ਸਾਬਣ
NEXT STORY