ਨਵੀਂ ਦਿੱਲੀ- ਬ੍ਰੇਨ ਸਟ੍ਰੋਕ ਕਾਰਨ ਨਾਗਪੁਰ ’ਚ ਬ੍ਰੇਨ ਡੈੱਡ ਡੋਨਰ ਦਾ ਦਿਲ ਹੁਣ ਦਿੱਲੀ ’ਚ ਧੜਕ ਰਿਹਾ ਹੈ। ਇਸ ਨਾਲ ਜਿੱਥੇ ਡਾਇਲੇਟਿਡ ਕਾਰਡੀਓਮਾਇਓਪੈਥੀ ਬੀਮਾਰੀ ਤੋਂ ਪੀਡ਼ਤ ਮਰੀਜ਼ (59 ਸਾਲ) ਨੂੰ ਇਕ ਨਵੀਂ ਜ਼ਿੰਦਗੀ ਮਿਲ ਗਈ ਹੈ। ਉੱਥੇ ਹੀ, ਅੰਗਦਾਨ ਪ੍ਰਤੀ ਸਮਾਜ ’ਚ ਜਾਗਰੂਕਤਾ ਨੂੰ ਵੀ ਹੁਲਾਰਾ ਮਿਲ ਰਿਹਾ ਹੈ।
ਮਰੀਜ਼ ਦੇ ਸੀਨੇ ’ਚ ਦਿਲ ਦਾ ਸਫਲ ਟ੍ਰਾਂਸਪਲਾਂਟ ਕਰਨ ਵਾਲੇ ਫੋਰਟਿਸ ਹਸਪਤਾਲ ਓਖਲਾ ਦੇ ਡਾ. ਰਿਤਵਿਕ ਰਾਜ ਭੁਯਾਨ ਨੇ ਦੱਸਿਆ ਕਿ ਡੋਨਰ ਹਾਰਟ ਜਿਸ ਮਰੀਜ਼ ’ਚ ਟ੍ਰਾਂਸਪਲਾਂਟ ਗਿਆ ਉਹ ਪਿਛਲੇ ਲੱਗਭਗ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਟ੍ਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਸ ਪ੍ਰਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਉਹ ਕਾਫ਼ੀ ਸਹੀ ਤਰੀਕੇ ਨਾਲ ਰਿਸਪਾਂਡ ਕਰ ਰਹੇ ਹਨ ਤੇ ਰਿਕਵਰ ਹੋ ਰਹੇ ਹਨ। ਇਸ ਮਾਮਲੇ ਨੇ ਇਕ ਵਾਰ ਫਿਰ ਅੰਗਦਾਨ ਦੇ ਮਹੱਤਵ ਅਤੇ ਮਰੀਜ਼ਾਂ ਦੀ ਜਾਨ ਬਚਾਉਣ ’ਚ ਐਡਵਾਂਸ ਪੱਧਰ ’ਤੇ ਮੈਡੀਕਲ ਤਾਲਮੇਲ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਦਿਲ ਨੈਸ਼ਨਲ ਆਰਗਨ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ ਦੇ ਜ਼ਰੀਏ ਕਿੰਗਸਵੇਅ ਹਾਸਪੀਟਲ ਨਾਗਪੁਰ ’ਚ 9 ਦਸੰਬਰ ਨੂੰ ਅਲਾਟ ਕੀਤਾ ਗਿਆ ਸੀ, ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਰਾਤ 1.12 ਵਜੇ ਨਾਗਪੁਰ ਤੋਂ ਦਿੱਲੀ ਰਵਾਨਾ ਕੀਤਾ ਗਿਆ। ਇਹ ਸਵੇਰੇ 3.19 ਵਜੇ ਦਿੱਲੀ ਹਵਾਈ ਅੱਡੇ ਪੁੱਜਾ। ਇਥੋਂ ਇਸ ਡੋਨਰ ਹਾਰਟ ਨੂੰ ਤੁਰੰਤ ਮੰਜ਼ਿਲ ਤੱਕ ਪਹੁੰਚਾਉਣ ਲਈ ਇਕ ਵਿਸ਼ੇਸ਼ ਗ੍ਰੀਨ ਕਾਰੀਡੋਰ ਤਿਆਰ ਕੀਤਾ ਗਿਆ ਸੀ, ਜਿਸ ਰਾਹੀਂ ਸਵੇਰੇ 3.57 ਵਜੇ ਇਸ ਲਾਈਵ ਹਾਰਟ ਨੂੰ ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਓਖਲਾ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 20 ਕਿਲੋਮੀਟਰ ਲੰਮਾ ਸਫਰ ਸਿਰਫ਼ 27 ਮਿੰਟ ’ਚ ਤੈਅ ਕੀਤਾ ਗਿਆ।
ਦੇਸ਼ ਦੇ ਫਾਈਵ ਸਟਾਰ ਹੋਟਲਾਂ, ਬਾਜ਼ਾਰਾਂ ’ਚ ਛੇਤੀ ਮਿਲੇਗਾ ਆਯੁਰਵੈਦਿਕ ਭੋਜਨ
NEXT STORY