ਗੈਜੇਟ ਡੈਸਕ—ਦੇਸ਼ 'ਚ ਕੋਰੋਨਾ ਵਾਇਰਸ ਦਾ ਖਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ 21 ਦਿਨ ਦੇ ਲਾਕਡਾਊਨ ਨੂੰ ਅਗੇ ਜਾਰੀ ਰੱਖਣ 'ਤੇ ਵਿਚਾਰ ਕਰ ਰਹੀ ਹੈ। ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਰੇ ਦਲਾਂ ਨਾਲ ਮੀਟਿੰਗ ਕੀਤੀ, ਜਿਸ 'ਚ ਲਗਭਗ ਸਾਰੇ ਦਲਾਂ ਦੇ ਨੇਤਾਵਾਂ ਨੇ ਲਾਕਡਾਊਨ ਵਧਾਉਣ 'ਤੇ ਸਹਿਮਤੀ ਜਤਾਈ। ਲਾਕਡਾਊਨ ਵਧਾਉਣ ਦੀਆਂ ਇਨ੍ਹਾਂ ਖਬਰਾਂ ਵਿਚਾਲੇ ਟਵਿਟਰ 'ਤੇ #lockdownextension ਹੈਸ਼ਟੈਗ ਟ੍ਰੈਂਡ ਕਰਨ ਲੱਗਿਆ। ਇਹ ਹੈਸ਼ਟੈਗ ਕੁਝ ਹੀ ਘੰਟਿਆਂ 'ਚ 14 ਹਜ਼ਾਰ ਟਵੀਟ ਤੋਂ ਜ਼ਿਆਦਾ ਪਾਰ ਕਰ ਗਿਆ।
ਇਹ ਟਵੀਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਮੈਂ ਖਾਣਾ ਬਣਾਉਂਦੇ-ਬਣਾਉਂਦੇ ਥੱਕ ਗਿਆ ਹਾਂ। ਲਾਕਡਾਊਨ ਵਧਦਾ ਹੈ ਤਾਂ 'ਪਾਲਕ-ਪਨੀਰ ਮਿਰਚ ਦੋ ਪਿਆਜ਼ਾ' ਇੰਝ ਬਣਾ ਕੇ ਖਾਣਾ ਪਵੇਗਾ।
ਇਕ ਟਵਿਟਰ ਯੂਜ਼ਰਸ ਨੇ ਲਿਖਿਆ ਕਿ ਸੈਲਫੀ 'ਚ ਪਿਛੇ ਖੜੇ ਇਹ ਲੋਕ ਕੋਈ ਭਿਖਾਰੀ ਨਹੀਂ ਹਨ। ਹਾਲਾਤਾਂ ਨੂੰ ਸਮਝ ਕੇ ਲੋਕ ਰਿਏਕਟ ਕਰਨ।
ਜਿਹੜੇ ਲੋਕ ਇਹ ਸਮਝ ਰਹੇ ਹਨ ਕਿ 14 ਅਪ੍ਰੈਲ ਨੂੰ 21 ਦਿਨ ਦਾ ਲਾਕਡਾਊਨ ਖਤਮ ਹੋ ਜਾਵੇਗਾ, ਉਨ੍ਹਾਂ ਦੇ ਲਈ ਇਕ ਟਵਿਟਰ ਯੂਜ਼ਰਸ ਨੇ ਇਹ ਫੋਟੋ ਪੋਸਟ ਕੀਤੀ ਹੈ।
ਟਵਿਟਰ ਯੂਜ਼ਰਸ ਸੁਮਿਤ ਨੇ ਲਾਕਡਾਊਨ ਦੌਰਾਨ ਕੀਤੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਲਾਕਡਾਊਨ ਐਕਸਟੈਂਸ਼ਨ ਦੇ ਬਾਰੇ 'ਚ ਅਜਿਹੇ ਸਸਪੈਂਸ ਬਣਿਆ ਹੋਇਆ ਜਿਵੇਂ ਬਾਹੁਬਲੀ ਫਿਲਮ 'ਚ ਬਣਿਆ ਸੀ ਕਿ ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ?
ਇਕ ਟਵਿਟਰ ਯੂਜ਼ਰਸ ਨੇ ਕ੍ਰਿਏਟੀਵਿਟੀ ਦਿਖਾਉਂਦੇ ਹੋਏ ਲਿਖਿਆ ਕਿ ਲਾਕਡਾਊਨ ਦੌਰਾਨ ਪਹਿਲੇ ਦਿਨ ਅਤੇ 21 ਦਿਨ ਬਾਅਦ ਕਿਵੇਂ ਹਾਲਤ ਹੋ ਜਾਵੇਗੀ।
ਕੋਰੋਨਾ : ਹੁਣ ਮੁੰਬਈ 'ਚ ਸਾਰਿਆਂ ਨੂੰ ਮਾਸਕ ਲਗਾਉਣਾ ਲਾਜ਼ਮੀ, ਨਹੀਂ ਤਾਂ ਮਿਲੇਗੀ ਸਜ਼ਾ
NEXT STORY