ਨਵੀਂ ਦਿੱਲੀ– ਲੋਕ ਸਭਾ ਨੇ ਸੋਮਵਾਰ ਨੂੰ ਊਰਜਾ ਸੁਰੱਖਿਆ ਸੋਧ ਬਿੱਲ, 2022 ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਜਿਸ ’ਚ 100 ਕਿਲੋਵਾਟ ਦੇ ਬਿਜਲੀ ਕਨੈਕਸ਼ਨ ਵਾਲੀਆਂ ਇਮਾਰਤਾਂ ਲਈ ਨਵੀਨੀਕਰਨ ਸਰੋਤ ਤੋਂ ਊਰਜਾ ਜ਼ਰੂਰਤਾਂ ਪੂਰਾ ਕਰਨ ਦੀ ਵਿਵਸਥਾ ਕੀਤੀ ਗਈ ਹੈ। ‘ਊਰਜਾ ਸੁਰੱਖਿਆ (ਸੋਧ) ਬਿੱਲ 2022’ ਨੂੰ ਹੰਗਾਮੇ ਦਰਮਿਆਨ ਆਵਾਜ਼ ਮਤ ਨਾਲ ਪਾਸ ਕਰ ਦਿੱਤਾ।
ਊਰਜਾ ਮੰਤਰੀ ਆਰ. ਕੇ. ਸਿੰਘ ਨੇ ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਸ ਨੂੰ ਭਵਿੱਖ ਦਾ ਬਿੱਲ ਦੱਸਿਆ। ਸਿੰਘ ਨੇ ਕਿਹਾ ਕਿ ਅਕਸ਼ੈ ਊਰਜਾ ਖੇਤਰ ’ਚ ਦੇਸ਼ ਦੀਆਂ ਉਪਲੱਬਧੀਆਂ ’ਤੇ ਸਾਨੂੰ ਮਾਣ ਹੈ। ਕਿਉਂਕਿ ਅਕਸ਼ੈ ਊਰਜਾ ਉਤਪਾਦਨ ਦੀ ਟੀਚੇ ਪ੍ਰਾਪਤ ਕਰਨ ’ਚ ਦੇਸ਼ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ਵਰਗੀ ਵੱਡੀ ਉਪਲੱਬਧੀ ਅਰਥਵਿਵਸਥਾਵਾਂ ਅਤੇ ਵਿਕਸਿਤ ਦੇਸ਼ ਨਹੀਂ ਕਰ ਸਕੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅਜਿਹੇ ’ਚ ਹਰ ਦੇਸ਼ ਨੂੰ ਇਹ ਸਮਝ ਆ ਗਿਆ ਹੈ ਕਿ ਉਨ੍ਹਾਂ ਨੂੰ ਇਸ ਦਿਸ਼ਾ ’ਚ ਕਦਮ ਚੁੱਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਗਰੀਨ ਹਾਈਡਰੋਜਨ, ਗਰੀਨ ਅਮੋਨੀਆ ਦੇ ਨਿਰਯਾਤਕ ਦੇ ਰੂਪ ’ਚ ਉੱਭਰਨਾ ਹੋਵੇਗਾ। ਨਵਿਆਉਣਯੋਗ ਊਰਜਾ ਦੇ ਟੀਚਿਆਂ 'ਤੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਅਸੀਂ ਟੀਚੇ ਤੋਂ ਖੁੰਝੇ ਨਹੀਂ ਹਾਂ ਪਰ ਅਸੀਂ ਅੱਗੇ ਵਧ ਰਹੇ ਹਾਂ। ਮੰਤਰੀ ਦੇ ਜਵਾਬ ਮਗਰੋਂ ਸਦਨ ਨੇ ਕੁਝ ਮੈਂਬਰਾਂ ਦੇ ਸੋਧਾਂ ਨੂੰ ਨਾ-ਮਨਜ਼ੂਰ ਕਰਦੇ ਹੋਏ ਆਵਾਜ਼ ਮਤ ਨਾਲ ਊਰਜਾ ਸੁਰੱਖਿਆ ਸੋਧ ਬਿੱਲ, 2022 ਨੂੰ ਮਨਜ਼ੂਰੀ ਦੇ ਦਿੱਤੀ।
ਮਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ, ਲੋਕ ਸਭਾ ’ਚ 48 ਫ਼ੀਸਦੀ ਕੰਮਕਾਜ ਅਤੇ ਰਾਜ ਸਭਾ ’ਚ 47 ਘੰਟੇ ਬਰਬਾਦ
NEXT STORY