ਨਵੀਂ ਦਿੱਲੀ- ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਜਿਹਾ ਲੱਗਦਾ ਹੈ ਕਿ ਪੀ. ਐੱਮ. ਨੂੰ ਦੈਵੀ ਆਸ਼ੀਰਵਾਦ ਹੈ। ਇੰਡੀਆ ਬਲਾਕ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ।
ਪਹਿਲਾ ਝਟਕਾ ਬਿਹਾਰ ਤੋਂ ਲੱਗਾ ਜਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਇੰਡੀਆ’ ਧੜੇ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਭਾਜਪਾ ਕੋਲ ਚਲੇ ਗਏ, ਜਿਸ ਨੇ ਬੜੀ ਖੁਸ਼ੀ ਨਾਲ ਉਨ੍ਹਾਂ ਨੂੰ ਗਲੇ ਲਗਾ ਲਿਆ। ਜਿਵੇਂ ਕਿ ਇਹ ਕਾਫੀ ਨਹੀਂ ਸੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਣ ਦੇ ਆਪਣੇ ਫੈਸਲੇ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਨੇ ਇਸ ਫੈਸਲੇ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਮਾਕਪਾ ਨੂੰ ਛੱਡਣ ਲਈ ਤਿਆਰ ਨਹੀਂ ਹਨ। ਇਹ ਫੈਸਲਾ ਇਸ ਸਮੀਖਿਆ ਦੇ ਬਾਵਜੂਦ ਆਇਆ ਕਿ ਮਾਕਪਾ ਦੀਆਂ ਵੋਟਾਂ ਕਾਂਗਰਸ ਜਾਂ ਟੀ. ਐੱਮ. ਸੀ. ਨੂੰ ਤਬਦੀਲ ਨਹੀਂ ਹੋਣਗੀਆਂ ਸਗੋਂ ਇਹ ਭਾਜਪਾ ਨੂੰ ਜਾਣਗੀਆਂ। ਪੱਛਮੀ ਬੰਗਾਲ ’ਚ ਮੁਸਲਿਮ ਪਹਿਲਾਂ ਹੀ ਟੀ. ਐੱਮ. ਸੀ. ਦੇ ਨਾਲ ਜਾ ਚੁੱਕੇ ਹਨ।
ਇਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਪੰਜਾਬ ’ਚ ਕਾਂਗਰਸ ਦੇ ਨਾਲ ਜਾਣ ’ਚ ਮੁਸ਼ਕਿਲਾਂ ਹਨ ਅਤੇ ਦਿੱਲੀ ’ਚ ਉਹ ਸੀਟਾਂ ਸਾਂਝੀਆਂ ਕਰਨ ਲਈ ਤਿਆਰ ਹੈ ਪਰ ਦੋਵਾਂ ਪਾਰਟੀਆਂ ਦੇ ਵੋਟਰਾਂ ਅਤੇ ਕਾਰਕੁੰਨਾਂ ਵਿਚਾਲੇ ਤਾਲਮੇਲ ਲਈ ਸਮਾਂ ਨਹੀਂ ਹੈ।
ਝਾਰਖੰਡ ’ਚ ਵੀ ਝਾਮੁਮੋ-ਕਾਂਗਰਸ-ਰਾਜਦ ਲਈ ਹੁਣ ਇਕੱਠੇ ਰਹਿਣਾ ਬੇਹੱਦ ਮੁਸ਼ਕਿਲ ਹੋਵੇਗਾ ਕਿਉਂਕਿ ਮੁੱਖ ਮੰਤਰੀ ਚੰਪਈ ਸੋਰੇਨ ਵੱਖ ਵਿਚਾਰਾਂ ਦੇ ਹਨ। ਸ਼ਿਬੂ ਸੋਰੇਨ ਪਰਿਵਾਰ ਦਾ ਰਾਜ ਖਤਮ ਹੋ ਗਿਆ ਅਤੇ ਭਾਜਪਾ ਆਪਣੇ ਹੱਥ ਮਜ਼ਬੂਤ ਕਰੇਗੀ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਹੀ। ਕਿਸੇ ਨੂੰ ਯਕੀਨ ਨਹੀਂ ਹੈ ਕਿ ਹੁਣ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਪਾਰਟੀ ’ਤੇ ਆਪਣੀ ਪਕੜ ਬਰਕਰਾਰ ਰੱਖ ਸਕਣਗੇ।
ਆਖਿਰਕਾਰ ਨਿਤੀਸ਼ ਕੁਮਾਰ ਨੇ ਵੀ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਉਨ੍ਹਾਂ ਨੇ ਕੋਈ ਇੱਛਾ ਨਹੀਂ ਦਿਖਾਈ ਸੀ ਪਰ ਨਾ ਤਾਂ ਹੇਮੰਤ ਸੋਰੇਨ ਨਿਤੀਸ਼ ਕੁਮਾਰ ਹਨ ਅਤੇ ਨਾ ਹੀ ਮਾਂਝੀ ਚੰਪਈ ਸੋਰੇਨ ਹਨ। ਨਵੇਂ ਸੀ. ਐੱਮ. ਜ਼ਮੀਨੀ ਪੱਧਰ ਦੇ ਨੇਤਾ ਹਨ ਅਤੇ ਨਵੇਂ ਝਾਰਖੰਡ ਅੰਦੋਲਨ ਨੂੰ ਖੜ੍ਹਾ ਕਰਨ ’ਚ ਉਨ੍ਹਾਂ ਦਾ ਹੱਥ ਸੀ।
ਜੰਮੂ ਕਸ਼ਮੀਰ : ਕੁਲਗਾਮ 'ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦ
NEXT STORY