ਸ਼੍ਰੀਨਗਰ— 20 ਸਾਲਾਂ ਫੁੱਟਬਾਲਰ ਮਾਜਿਦ ਖਾਨ ਨੇ ਫੌਜ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਜਦਕਿ ਮਾਜਿਦ ਖ਼ਾਨ ਕੁਝ ਹਫਤੇ ਪਹਿਲਾਂ ਹੀ ਅੱਤਵਾਦੀ ਖੇਮੇ ਲਸ਼ਕਰ-ਏ-ਤੋਇਬਾ 'ਚ ਸ਼ਾਮਲ ਹੋ ਗਿਆ ਸੀ। ਮਾਜਿਦ ਜ਼ਿਲਾ ਪੱਧਰ ਕਰ ਫੁੱਟਬਾਲਰ ਖਿਡਾਰੀ ਹੈ। ਉਸ ਦੇ ਅੱਤਵਾਦੀ ਬਣਨ ਨਾਲ ਉਸ ਦਾ ਪਰਿਵਾਰ ਸਦਮੇ 'ਚ ਹੈ। ਮਾਜਿਦ ਖਾਨ ਦੀ ਮਾਂ ਉਸ ਨੂੰ ਬਾਰ-ਬਾਰ ਵਾਪਿਸ ਆਉਣ ਦੀ ਅਪੀਲ ਕਰ ਰਹੀ ਸੀ। ਪਰਿਵਾਰ ਮਾਜਿਦ ਨੂੰ ਵਾਪਸ ਆਉਣ ਬਾਰੇ ਅਤੇ ਉਸ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰ ਰਿਹਾ ਸੀ।

ਜ਼ਿਕਰੋਯਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਜਿਦ ਖਾਨ ਗਾਇਬ ਹੋ ਗਿਆ ਸੀ ਅਤੇ ਫਿਰ ਉਸ ਦੇ ਹਥਿਆਰ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਤੋਂ ਇਹ ਸਾਬਿਤ ਹੋ ਗਿਆ, ਉਹ ਅੱਤਵਾਦੀ ਬਣ ਗਿਆ ਹੈ। ਇਸ ਤੋਂ ਬਾਅਦ ਉਸ ਦਾ ਪਰਿਵਾਰ ਅਤੇ ਦੋਸਤ ਹੈਰਾਨ ਸਨ। ਖਾਨ ਨੇ 29 ਅਕਤੂਬਰ ਨੂੰ ਫੇਸਬੁੱਕ ਪੋਸਟ ਤੋਂ ਅੱਤਵਾਦੀਆਂ ਨੂੰ ਗਰੁੱਪ 'ਚ ਸ਼ਾਮਲ ਹੋਣ ਦੀ ਤਾਰੀਫ ਇਸ਼ਾਰਾ ਕੀਤਾ ਸੀ। ਉਸ ਨੇ ਸੋਸ਼ਲ ਅਕਾਉਂਟ ਫੇਸਬੁੱਕ 'ਤੇ ਲਿਖਿਆ ਸੀ, ''ਜਬ ਸ਼ੌਂਕ ਏ-ਸ਼ਹਾਦਤ ਹੋ ਦਿਲ ਮੇ, ਤੋ ਸੂਲੀ ਸੇ ਘਬਰਾਨਾ ਕਿਆ।'' ਮਾਜਿਦ ਬੀ-ਕਾਮ ਦਾ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਕ ਦੋਸਤ ਵੀ ਅੱਤਵਾਦੀ ਬਣ ਗਿਆ ਸੀ ਅਤੇ ਬਾਅਦ 'ਚ ਇਕ ਮੁਕਾਬਲੇ 'ਚ ਮਾਰਿਆ ਗਿਆ। ਉਸ ਦਾ ਬਦਲਾ ਲੈਣ ਲਈ ਮਾਜਿਦ ਵੀ ਅੱਤਵਾਦੀ ਬਣ ਗਿਆ।
ਪੁਲਸ ਨੇ ਨਹੀਂ ਕੀਤੀ ਪੁਸ਼ਟੀ
ਕਸ਼ਮੀਰ ਰੇਂਜ਼ ਦੇ ਆਈ. ਜੀ. ਮੁਨੀਰ ਖਾਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਾਜਿਦ ਨੇ ਸੈਰੇਂਡਰ ਕੀਤਾ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਾਜਿਦ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ ਪਤਨੀ ਦੀ ਲੈ ਲਈ ਜਾਨ
NEXT STORY