ਨੈਸ਼ਨਲ ਡੈਸਕ- ਮਮਤਾ ਬੈਨਰਜੀ ਦੇ ਤੇਵਰ ਤੇ ਉਨ੍ਹਾਂ ਦੀ ਰਣਨੀਤੀ ਵੇਖ ਕੇ ਤਾਂ ਲੱਗਾ ਸੀ ਕਿ ਉਹ ਲੋਕ ਸਭਾ ਚੋਣਾਂ ਵਿਚ ਵੀ ਵਿਧਾਨ ਸਭਾ ਚੋਣਾਂ ਵਰਗਾ ਕਮਾਲ ਦਿਖਾਉਣ ਦਾ ਇੰਤਜ਼ਾਮ ਕਰ ਚੁੱਕੀ ਹੈ ਪਰ ਇਹ ਕੀ, ਉਨ੍ਹਾਂ ਲਈ ਤਾਂ 2019 ’ਚ ਜਿੱਤੀਆਂ ਸੀਟਾਂ ਦਾ ਅੰਕੜਾ ਬਰਕਰਾਰ ਰੱਖ ਸਕਣਾ ਵੀ ਮੁਸ਼ਕਲ ਲੱਗ ਰਿਹਾ ਹੈ। ਇਸੇ ਤਰ੍ਹਾਂ ਓਡਿਸ਼ਾ ’ਚ ਵੀ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਸਾਹਮਣੇ ਸੂਬੇ ਵਿਚ ਸੱਤਾ ਨੂੰ ਬਰਕਰਾਰ ਰੱਖਣਾ ਅਤੇ ਲੋਕ ਸਭਾ ਚੋਣਾਂ ਵਿਚ ਆਪਣੀਆਂ ਸੀਟਾਂ ਬਣਾਈ ਰੱਖਣ ਦੀ ਵੱਡੀ ਚੁਣੌਤੀ ਸਾਹਮਣੇ ਹੈ, ਹਾਲਾਂਕਿ 4 ਜੂਨ ਨੂੰ ਚੋਣ ਨਤੀਜੇ ਆਉਣ ’ਤੇ ਤਸਵੀਰ ਸਪਸ਼ਟ ਹੋ ਜਾਵੇਗੀ।
2014 ’ਚ 34 ਲੋਕ ਸਭਾ ਸੀਟਾਂ ’ਤੇ ਕਾਬਜ਼ ਮਮਤਾ ਬੈਨਰਜੀ ਨੇ 2019 ’ਚ ਵੀ 22 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੂੰ 18 ਸੀਟਾਂ ’ਤੇ ਰੋਕ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਦੇ ਹਿੱਸੇ ਵਿਚ ਸਿਰਫ 11 ਤੋਂ 14 ਸੀਟਾਂ ਹੀ ਮਿਲਦੀਆਂ ਲੱਗ ਰਹੀਆਂ ਹਨ। ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ। ਓਡਿਸ਼ਾ ਦੀ ਗੱਲ ਕੀਤੀ ਜਾਵੇ ਤਾਂ ਐੱਨ. ਡੀ. ਏ. ਦੇ ਹਿੱਸੇ ਵਿਚ 18 ਤੋਂ 20 ਸੀਟਾਂ ਜਾਂਦੀਆਂ ਲੱਗ ਰਹੀਆਂ ਹਨ ਅਤੇ 2014 ਵਿਚ 21 ’ਚੋਂ 20 ਸੀਟਾਂ ’ਤੇ ਕਬਜ਼ਾ ਕਰ ਲੈਣ ਵਾਲੀ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀਜਦ ਦੇ ਖਾਤੇ ਵਿਚ 0-2 ਸੀਟਾਂ ਹੀ ਜਮ੍ਹਾ ਹੁੰਦੀਆਂ ਲੱਗ ਰਹੀਆਂ ਹਨ।
2019 ’ਚ 8 ਸੀਟਾਂ ਦੇ ਨੁਕਸਾਨ ਨਾਲ 12 ’ਤੇ ਪਹੁੰਚੀ ਭਾਜਪਾ ਨੂੰ 10 ਸੀਟਾਂ ਦਾ ਨੁਕਸਾਨ ਹੋਣਾ ਕਿਸੇ ਵੀ ਤਰ੍ਹਾਂ ਚੰਗਾ ਸਿਆਸੀ ਸੰਕੇਤ ਨਹੀਂ ਹੈ। ਹੁਣ ਤਾਂ ਲੈ ਦੇ ਕੇ ਨਵੀਨ ਪਟਨਾਇਕ ਦੀਆਂ ਸਾਰੀਆਂ ਉਮੀਦਾਂ ਓਡਿਸ਼ਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ। 2019 ’ਚ ਭਾਜਪਾ ਨੇ ਇਕ ਝਟਕੇ ਨਾਲ ਮਮਤਾ ਬੈਨਰਜੀ ਦੀ ਬੰਗਾਲ ਦੀ ਕੰਧ ’ਚ ਸੰਨ੍ਹ ਲਾ ਦਿੱਤੀ ਸੀ ਅਤੇ ਲੋਕ ਸਭਾ ਸੀਟਾਂ ਦੀ ਹਿੱਸੇਦਾਰੀ ਵਿਚ ਬਸ ਥੋੜ੍ਹਾ ਹੀ ਪਿੱਛੇ ਰਹੀ ਸੀ। ਮਮਤਾ ਬੈਨਰਜੀ ਨੇ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਂਪੇਨ ਲਈ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲਈ ਸੀ ਅਤੇ ਭਾਜਪਾ ਨੂੰ 100 ਸੀਟਾਂ ਤਕ ਵੀ ਨਹੀਂ ਪਹੁੰਚਣ ਦਿੱਤਾ ਸੀ। ਭਾਜਪਾ ਨੇ ਤਾਂ ਬੰਗਾਲ ਦੀ ਹਾਰ ਤੋਂ ਸਬਕ ਲਿਆ ਅਤੇ ਮਿਸ਼ਨ ਵਿਚ ਜੁਟੀ ਰਹੀ ਪਰ ਮਮਤਾ ਬੈਨਰਜੀ ਨੂੰ ਅਹਿਸਾਸ ਤਕ ਨਾ ਹੋਇਆ। ਜੇ ਮਮਤਾ ਬੈਨਰਜੀ ਕਾਂਗਰਸ ਦਾ ਤਿਰਸਕਾਰ ਨਾ ਕਰਦੀ ਤਾਂ ਉਨ੍ਹਾਂ ਦੇ ਹਿੱਸੇ ਵਿਚ 2 ਸੀਟਾਂ ਤਾਂ ਵਧ ਹੀ ਸਕਦੀਆਂ ਸਨ।
ਅੱਜ ਦੀ ਤਰੀਕ ਵਿਚ ਵੇਖੀਏ ਤਾਂ ਮਮਤਾ ਬੈਨਰਜੀ ਦੇ ਮੁਕਾਬਲੇ ਨਵੀਨ ਪਟਨਾਇਕ ਹੁਣ ਵੀ ਬਿਹਤਰ ਸਥਿਤੀ ਵਿਚ ਲੱਗਦੇ ਹਨ, ਬਸ਼ਰਤੇ ਕਿ ਉਹ ਓਡਿਸ਼ਾ ਦੀ ਸੱਤਾ ਵਿਚ ਜੇ ਵਾਪਸੀ ਕਰਨ ’ਚ ਕਾਮਯਾਬ ਰਹਿੰਦੇ ਹਨ ਪਰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਰੋਕ ਸਕਣ ’ਚ ਉਹ ਅਸਮਰੱਥ ਹੋ ਸਕਦੇ ਹਨ। ਓਡਿਸ਼ਾ ਦੀ ਸੱਤਾ ’ਚ ਬਣੇ ਰਹਿਣ ਲਈ ਨਵੀਨ ਪਟਨਾਇਕ ਨੇ ਕਈ ਤਰਕੀਬਾਂ ਅਪਣਾਈਆਂ ਹਨ।
ਨਾ ਤਾਂ ਉਨ੍ਹਾਂ ਕਦੇ ਅਰਵਿੰਦ ਕੇਜਰੀਵਾਲ ਤੇ ਮਮਤਾ ਬੈਨਰਜੀ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਨਿਤੀਸ਼ ਕੁਮਾਰ ਵਾਂਗ ਕਦੇ ਨੇੜੇ-ਕਦੇ ਦੂਰ ਹੁੰਦੇ ਰਹੇ। ਜਦੋਂ ਤਕ ਓਡਿਸ਼ਾ ਵਿਧਾਨ ਸਭਾ ਦੇ ਨਤੀਜੇ ਨਹੀਂ ਆ ਜਾਂਦੇ, ਸ਼ੱਕ ਦਾ ਲਾਭ ਤਾਂ ਉਨ੍ਹਾਂ ਨੂੰ ਦੇਣਾ ਹੀ ਪਵੇਗਾ ਅਤੇ ਉਨ੍ਹਾਂ ਸੰਭਾਵਨਾਵਾਂ ਨੂੰ ਵੀ ਉਸ ਵੇਲੇ ਤਕ ਖਾਰਜ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਬਾਰੇ ਚਰਚਾ ਸੀ ਕਿ ਭਾਜਪਾ ਦੇ ਨਾਲ ਇਕ ਖਾਸ ਅੰਡਰਸਟੈਂਡਿੰਗ ਤਹਿਤ ਦੋਵਾਂ ਪਾਰਟੀਆਂ ਨੇ ਇਕ-ਦੂਜੇ ਨੂੰ ਗ੍ਰੀਨ ਕੋਰੀਡੋਰ ਵਰਗੀ ਸਹੂਲਤ ਮੁਹੱਈਆ ਕਰਵਾਈ ਹੋਈ ਹੈ।
ਬਿਨਾਂ ਰਾਜਧਾਨੀ ਤੋਂ ਹੋਇਆ ਆਂਧਰਾ ਪ੍ਰਦੇਸ਼, ਹੈਦਰਾਬਾਦ ਹੁਣ ਸਿਰਫ਼ ਤੇਲੰਗਾਨਾ ਦਾ
NEXT STORY