ਇੰਦੌਰ, (ਭਾਸ਼ਾ)– ਸੂਚਨਾ ਤਕਨੀਕ ਅਤੇ ਬਨਾਵਟੀ ਗਿਆਨ (ਏ. ਆਈ.) ਦੇ ਮੌਜੂਦਾ ਦੌਰ ’ਚ ਟਾਈਪਰਾਈਟਰ ’ਤੇ ਕੰਮ ਕਰਨਾ ਪੁਰਾਣੇ ਜ਼ਮਾਨੇ ਦੀ ਗੱਲ ਹੋ ਗਈ ਹੈ ਪਰ ਇੰਦੌਰ ਦੇ ਰਾਜੇਸ਼ ਸ਼ਰਮਾ (68) ਲਈ ਭੂਤਕਾਲ ਦੀ ਇਹ ਮਸ਼ੀਨ ਉਨ੍ਹਾਂ ਦੇ ਸਭ ਤੋਂ ਕੀਮਤੀ ਸਾਮਾਨ ਦੇ ਵਾਂਗ ਹੈ। ਸ਼ਹਿਰ ’ਚ ਇਕ ਇਸ਼ਤਿਹਾਰ ਏਜੰਸੀ ਚਲਾਉਣ ਵਾਲੇ ਰਾਜੇਸ਼ ਨੇ ਆਪਣੇ ਘਰ ’ਚ ਟਾਈਪਰਾਈਟਰ ਦਾ ਮਿਊਜ਼ੀਅਮ ਬਣਾਇਆ ਹੋਇਆ ਹੈ, ਜਿਸ ’ਚ ਵੱਖ-ਵੱਖ ਤਰ੍ਹਾਂ ਦੇ ਲੱਗਭਗ 570 ਟਾਈਪਰਾਈਟਰ ਹਨ।
ਇਨ੍ਹਾਂ ’ਚ ਹਿੰਦੀ, ਮਰਾਠੀ, ਗੁਜਰਾਤੀ, ਤਾਮਿਲ, ਤੇਲੁਗੂ ਅਤੇ ਕੰਨੜ ਵਰਗੀਆਂ ਭਾਰਤੀ ਭਾਸ਼ਾਵਾਂ ਦੇ ਨਾਲ ਹੀ ਅੰਗ੍ਰੇਜ਼ੀ, ਫ੍ਰੈਂਚ, ਜਰਮਨ, ਰੂਸੀ, ਜਾਪਾਨੀ, ਅਰਬੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਕੀ-ਬੋਰਡ ਵਾਲੇ ਟਾਈਪਰਾਈਟਰ ਸ਼ਾਮਲ ਹਨ। ਉਨ੍ਹਾਂ ਦੱਸਿਆ, ‘‘ਮੇਰੇ ਮਿਊਜ਼ੀਅਮ ’ਚ ਜੋ ਸਭ ਤੋਂ ਪੁਰਾਣਾ ਟਾਈਪਰਾਈਟਰ ਹੈ, ਉਹ ਸਾਲ 1905 ’ਚ ਅਮਰੀਕਾ ’ਚ ਬਣਿਆ ਸੀ। ਇਹ 25 ਕਿਲੋਗ੍ਰਾਮ ਭਾਰੀ ਟਾਈਪਰਾਈਟਰ ਮੈਨੂੰ ਮੇਰੇ ਪਿਤਾ ਨੇ ਦਿੱਤਾ ਸੀ। ਇਸ ਲਈ ਇਸ ਟਾਈਪਰਾਈਟਰ ਨਾਲ ਮੇਰੀਆਂ ਭਾਵਨਾਤਮਕ ਯਾਦਾਂ ਜੁੜੀਆਂ ਹਨ।’’
ਸੰਵਿਧਾਨ ਨੂੰ ਖਤਮ ਕਰਨ ’ਚ ਲੱਗੇ ਭਾਜਪਾ ਤੇ ਆਰ. ਐੱਸ. ਐੱਸ. : ਰਾਹੁਲ
NEXT STORY