ਸਾਂਬਾ/ਕਠੂਆ (ਅਜੇ)— ਸਾਂਬਾ ਜ਼ਿਲੇ ਦੇ ਨਿਚਲਾ ਪਿੰਡ ਦਾ 42 ਸਾਲਾ ਹੌਲਦਾਰ ਰੋਸ਼ਨ ਲਾਲ ਅਤੇ ਸ਼ੁਭਮ ਸਿੰਘ ਬੀਤੇ ਦਿਨ ਪਾਕਿਸਤਾਨ ਵਲੋਂ ਰਾਜੌਰੀ ਵਿਚ ਕੀਤੀ ਗਈ ਗੋਲਾਬਾਰੀ ਵਿਚ ਸ਼ਹੀਦ ਹੋ ਗਏ ਸਨ। ਰੋਸ਼ਨ ਲਾਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚਿਆਂ ਤੇ ਬੁੱਢੇ ਪਿਤਾ ਨੂੰ ਛੱਡ ਗਿਆ ਹੈ। ਉਕਤ ਦੋਵਾਂ ਜਵਾਨਾਂ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਰੋਸ਼ਨ ਦਾ ਪੁੱਤਰ ਅਭਿਨੰਦਨ ਆਰਮੀ ਪਬਲਿਕ ਸਕੂਲ ਵਿਚ ਦਸਵੀਂ ਅਤੇ ਬੇਟੀ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ।

ਸ਼ਹੀਦ ਰੋਸ਼ਨ ਲਾਲ ਪੁੱਤਰ ਅਭਿਨੰਦਨ ਨੇ ਕਿਹਾ ਕਿ ਉਸ ਨੂੰ ਕਲ ਹੀ ਪਾਪਾ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਦੇ ਲਈ ਇਕ ਨਵਾਂ ਸਕੂਲ ਬੈਗ ਭੇਜਣਗੇ ਪਰ ਉਸ ਨੂੰ ਕੀ ਪਤਾ ਸੀ ਕਿ ਪਾਪਾ ਦਾ ਇਹ ਆਖਰੀ ਫੋਨ ਹੋਵੇਗਾ। ਅਭਿਨੰਦਨ ਨੇ ਕਿਹਾ ਕਿ ਪਾਪਾ ਦੀ ਸ਼ਹਾਦਤ 'ਤੇ ਉਨ੍ਹਾਂ ਨੂੰ ਮਾਣ ਹੈ। ਉਹ ਫੌਜ ਵਿਚ ਭਰਤੀ ਹੋ ਕੇ ਖੁਦ ਵੀ ਆਪਣੇ ਪਾਪਾ ਦੀ ਸ਼ਹਾਦਤ ਦਾ ਬਦਲਾ ਪਾਕਿਸਤਾਨ ਤੋਂ ਲਏਗਾ ਅਤੇ ਉਨ੍ਹਾਂ ਦੇ ਇਕ ਸਿਰ ਦੇ ਬਦਲੇ 10 ਜਵਾਨਾਂ ਦੇ ਸਿਰ ਕੱਟ ਕੇ ਲਿਆਏਗਾ। ਓਧਰ ਪੁਲਵਾਮਾ ਜ਼ਿਲੇ ਵਿਚ ਅੱਤਵਾਦੀਆਂ ਨੇ ਫੌਜ ਦੇ ਕੈਂਪ ਦੇ ਬਾਹਰ ਵੀ ਗ੍ਰੇਨੇਡ ਸੁੱਟਿਆ। ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫੌਜ ਨੇ ਇਲਾਕੇ ਨੂੰ ਘੇਰ ਕੇ ਸਰਚ ਮੁਹਿੰਮ ਚਲਾਈ ਹੈ।
ਰੌਕੀ ਹੱਤਿਆ ਮਾਮਲੇ 'ਚ ਦੋਸਤ ਹੀ ਨਿਕਲੇ ਕਾਤਲ, ਬਦਲਾ ਲੈਣ ਲਈ ਕੀਤਾ ਸੀ ਕਤਲ
NEXT STORY