ਰੋਹਤਕ — ਰੋਹਤਕ ਦੇ ਲਾਲਨਾਥ ਹਿੰਦੂ ਕਾਲਜ ਦੇ ਯੂਨਿਟ ਸਕੱਤਰ ਰੌਕੀ ਦੀ ਹੱਤਿਆ ਦੇ ਮਾਮਲੇ 'ਚ ਆਖਿਰ ਪੁਲਸ ਨੇ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਪੁਲਸ ਕਾਫੀ ਦਬਾਅ ਸੀ. ਕਿਉਂਕਿ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਅਤੇ ਰੌਕੀ ਦੇ ਪਰਿਵਾਰ ਵਿਚਾਲੇ ਝੜਪ ਹੋਈ ਸੀ। ਕਾਤਲ ਰੌਕੀ ਦੇ ਦੋਸਤ ਹਨ ਅਤੇ ਕਿਸੇ ਵਿਵਾਦ ਦੀ ਦੁਸ਼ਮਣੀ ਦਾ ਬਦਲਾ ਲੈਣ ਦੇ ਇਰਾਦੇ ਨਾਲ ਕਤਲ ਕੀਤਾ ਸੀ। ਪੁਲਸ ਇਸ ਮਾਮਲੇ 'ਚ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 2 ਫਰਵਰੀ ਨੂੰ ਭਿਵਾਨੀ ਚੁੰਗੀ ਦੇ ਕੋਲ ਏ.ਬੀ.ਵੀ.ਪੀ. ਕਾਲਜ ਯੂਨਿਟ ਦੇ ਸਕੱਤਰ ਰੌਕੀ ਦੀ ਚਾਕੂ ਮਾਰ ਤੇ ਹੱਤਿਆ ਕਰ ਦਿੱਤੀ ਗਈ ਸੀ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਲਾਸ਼ ਲੈ ਕੇ ਡਿਪਟੀ ਕਮਿਸ਼ਨਰ ਦੇ ਘਰ ਦਾ ਘਰਾਓ ਕਰਨ ਲਈ ਨਿਕਲ ਪਿਆ ਸੀ। ਇਸ ਦੌਰਾਨ ਐੱਸ.ਪੀ. ਰੋਹਤਕ ਨਾਲ ਧੱਕਾ-ਮੁੱਕੀ ਹੋ ਗਏ। ਬਾਅਦ 'ਚ ਪੁਲਸ ਨੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਸੀ।

ਪੁਲਸ ਨੂੰ ਇਸ ਮਾਮਲੇ 'ਚ ਵੱਡੀ ਕਾਮਯਾਬੀ ਮਿਲੀ ਹੈ ਅਤੇ ਦਾਦਰੀ ਦੇ ਰਹਿਣ ਵਾਲੇ ਸ਼ਸ਼ੀ ਅਤੇ ਸੁਨੀਲ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਪੀ. ਪੰਕਜ ਨੈਨ ਨੇ ਦੱਸਿਆ ਹੈ ਕਿ ਮੁਲਜ਼ਮ ਪਹਿਲਾ ਰੌਕੀ ਦੇ ਦੋਸਤ ਰਹੇ ਹਨ। ਰਾਕੀ ਦਾ ਇਨ੍ਹਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਇਸੇ ਝਗੜੇ ਦਾ ਬਦਲਾ ਲੈਣ ਲਈ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਤਾਂ ਜੋ ਹੱਤਿਆ ਲਈ ਵਰਤਿਆ ਗਿਆ ਚਾਕੂ ਅਤੇ ਹੋਰ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਜੇਕਰ ਹੋਰ ਲੋਕ ਹੱਤਿਆਕਾਂਡ 'ਚ ਸ਼ਾਮਲ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਜੰਮੂ-ਸ਼੍ਰੀਨਗਰ ਕੌਮੀ ਮਾਰਗ ਹੋਇਆ ਬੰਦ, ਫਸੇ 300 ਵਾਹਨ
NEXT STORY