ਸ੍ਰੀਨਗਰ/ਜੰਮੂ (ਉਦੈ/ ਅਰੁਣ) - ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਸੋਮਵਾਰ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ 5 ਅਗਸਤ, 2019 ਨੂੰ ਆਰਟੀਕਲ-370 ਹਟਾਉਣ ਦੇ ਫੈਸਲੇ ਨੂੰ ਇਕਪਾਸੜ ਅਤੇ ਗੈਰ-ਜਮਹੂਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਦਿੱਲੀ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨਾਲ ਵਿਸ਼ਵਾਸਘਾਤ ਹੈ।
ਉਨ੍ਹਾਂ ਨੇ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਲਈ ‘ਕਾਲਾ ਦਿਨ’ ਅਤੇ ਭਾਰਤੀ ਲੋਕਤੰਤਰ ’ਤੇ ‘ਧੱਬਾ’ ਕਰਾਰ ਦਿੱਤਾ। ਮਹਿਬੂਬਾ ਮੁਫਤੀ ਨੇ ਇਕ ਟਵੀਟ ਵਿਚ ਕਿਹਾ ਕਿ 5 ਅਗਸਤ, 2019 ਉਹ ਦਿਨ ਹੈ ਜਦੋਂ ਇਕ ਅਰਧ-ਖੁਦਮੁਖਤਿਆਰੀ ਸੂਬੇ ਨੂੰ ਸ਼ਕਤੀਹੀਣ ਕਰ ਕੇ ਅਤੇ ਤੋੜ ਕੇ ਉਸਦੀ ਵਿਲੱਖਣਤਾ ਨੂੰ ਖੋਹ ਲਿਆ ਗਿਆ ਸੀ।
ਮਹਿਬੂਬਾ ਨੇ ਕਿਹਾ ਕਿ ਇਸ ਦਿਨ ਇਕ ਖੁਦ-ਮੁਖਤਿਆਰੀ ਸੂਬੇ ਨੂੰ ਸ਼ਕਤੀਹੀਣ ਬਣਾ ਦਿੱਤਾ ਗਿਆ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਾਧਨਾਂ ਨੂੰ ਲੁੱਟਿਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਨੂੰ ਧਮਕਾ ਕੇ ਸ਼ਾਂਤ ਰੱਖਿਆ ਗਿਆ ਹੈ। ਮਹਿਬੂਬਾ ਨੇ ਆਪਣੇ ਟਵੀਟ ’ਚ ਜੰਮੂ-ਕਸ਼ਮੀਰ ਦੇ ਨਕਸ਼ੇ ਨੂੰ ਕੰਡਿਆਂ ਨਾਲ ਘਿਰਿਆ ਦਰਸ਼ਾਉਂਦੇ ਹੋਏ ਟਵੀਟ ਕੀਤਾ।
ਮਹਿਲਾ ਅਧਿਆਪਕ ਦੀ ਕਰਤੂਤ, ਸਕੂਲ 'ਚ ਬੱਚੀ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟਿਆ
NEXT STORY