ਹੈਦਰਾਬਾਦ (ਏਜੰਸੀ)- ਹੈਦਰਾਬਾਦ 'ਚ 16 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਜਨਮਦਿਨ ਪਾਰਟੀ 'ਚ ਦੋਸ਼ੀਆਂ ਨੇ ਨਾਬਾਲਗ ਨੂੰ ਨਸ਼ੀਲਾ ਪਦਾਰਥ ਦੇ ਕੇ ਸਮੂਹਿਕ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨ ਕਰਨ ਵਾਲੀ ਘਟਨਾ 4 ਫਰਵਰੀ ਨੂੰ ਹੈਦਰਾਬਾਦ ਦੇ ਪੁਰਾਣੇ ਸ਼ਹਿਰ 'ਚ ਹੋਈ ਸੀ ਪਰ ਬੁੱਧਵਾਰ ਨੂੰ ਉਦੋਂ ਸਾਹਮਣੇ ਆਈ, ਜਦੋਂ ਪੀੜਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਅਪਰਾਧ ਲਈ ਉਕਸਾਉਣ ਦੇ ਦੋਸ਼ 'ਚ ਇਕ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਸਾਲਾ ਕੁੜੀ 4 ਫਰਵਰੀ ਦੀ ਰਾਤ ਚਟ੍ਰੀਨਾਕਾ ਇਲਾਕੇ 'ਚ ਇਕ ਮੈਡੀਕਲ ਸਟੋਰ 'ਤੇ ਗਈ ਸੀ। ਉਸੇ ਇਲਾਕੇ ਦੀ ਇਕ ਹੋਰ ਕੁੜੀ ਨੇ ਉਸ ਨੂੰ ਭੋਈਗੁੜਾ 'ਚ ਇਕ ਦੋਸਤ ਦੇ ਇੱਥੇ ਜਨਮ ਦਿਨ ਦੀ ਪਾਰਟੀ 'ਚ ਆਉਣ ਲਈ ਬੁਲਾਇਆ। ਜਦੋਂ ਉਹ ਘਰ ਪਹੁੰਚੇ ਤਾਂ ਪੀੜਤਾ ਨੂੰ ਲਿਆਉਣ ਵਾਲੀ ਕੁੜੀ ਆਪਣੇ ਪ੍ਰੇਮੀ ਨਾਲ ਇਕ ਕਮਰੇ 'ਚ ਚੱਲੀ ਗਈ, ਉੱਥੇ ਹੀ ਘਰ 'ਚ ਮੌਜੂਦ 5 ਨੌਜਵਾਨਾਂ ਨੇ ਉਸ ਨਾਲ ਜਬਰ ਜ਼ਿਨਾਹ ਸ਼ੁਰੂ ਕਰ ਦਿੱਤਾ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਨਸ਼ੀਲੀ ਦਵਾਈ ਮਿਲੀ ਹੋਈ ਕੋਲਡ ਡਰਿੰਕ ਪੀਣ ਲਈ ਮਜ਼ਬੂਰ ਕੀਤਾ। ਇਸ ਤੋਂ ਬਅਦ ਦੋਸ਼ੀਆਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ।
ਪੁਲਸ ਅਨੁਸਾਰ ਰਾਤ ਕਰੀਬ 3 ਵਜੇ ਘਰ ਆਉਣ ਤੋਂ ਬਾਅਦ ਪੀੜਤਾ ਨੇ ਆਪਬੀਤੀ ਆਪਣੀ ਮਾਂ ਨੂੰ ਦੱਸੀ। ਬਾਅਦ 'ਚ ਉਨ੍ਹਾਂ ਨੇ ਚਟ੍ਰੀਨਾਕਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਸ ਦਾ ਬਿਆਨ ਦਰਜ ਕਰ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਬਰ ਜ਼ਿਨਾਹ ਦੇ ਦੋਸ਼ 'ਚ 18 ਤੋਂ 21 ਸਾਲ ਦੀ ਉਮਰ ਦੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। 16 ਸਾਲਾ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਵੀ ਅਪਰਾਧ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 5 ਲੋਕਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਦੋਂ ਕਿ ਕੁੜੀ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ।
ਨਿਆਪਾਲਿਕਾ ’ਚ ਰਾਖਵੇਂਕਰਣ ਦੀ ਵਿਵਸਥਾ ਨਹੀਂ : ਰਿਜਿਜੂ
NEXT STORY