ਚੇਨਈ– ਤਾਮਿਲਨਾਡੂ ’ਚ ਪੁਲਸ ਨੇ ਇਕ ਹੈਰਾਨ ਕਰਨ ਵਾਲੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ। ਇਸ ਮਾਮਲੇ ’ਚ ਇਕ ਨਾਬਾਲਗ ਕੁੜੀ ਨਾਲ ਉਸ ਦੀ ਹੀ ਮਾਂ ਦੇ ਕਈ ਦੋਸਤਾਂ ਨੇ ਪਹਿਲਾ ਜਬਰ-ਜ਼ਿਨਾਹ ਕੀਤਾ ਫਿਰ ਉਸ ਦੇ ਮਾਦਾ ਗੇਮੇਟ ਸੈੱਲ ‘ਅੰਡਿਆਂ’ ਨੂੰ ਕਈ ਜਣਨ ਕਲੀਨਿਕ ਅਤੇ ਹਸਪਤਾਲਾਂ ’ਚ ਵੇਚਣ ਲਈ ਮਜਬੂਰ ਕੀਤਾ। ਓਧਰ ਸੂਬੇ ਦੇ ਸਿਹਤ ਵਿਭਾਗ ਦੀ ਮਦਦ ਨਾਲ ਪੁਲਸ ਨੇ ਵੇਖਿਆ ਕਿ ਕੁੜੀ ਦਾ ਇਸਤੇਮਾਲ 2017 ਤੋਂ ਸੂਬੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ’ਚ ਉਸ ਦੇ ‘ਅੰਡਿਆਂ’ ਦੀ ਗੈਰ-ਕਾਨੂੰਨੀ ਵਿਕਰੀ ਲਈ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ- ‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ
ਮਾਂ ਅਤੇ ਉਸ ਦਾ ਦੋਸਤ ਗ੍ਰਿਫ਼ਤਾਰ
ਪੁਲਸ ਨੇ ਕੁੜੀ ਦੀ ਮਾਂ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪੁਲਸ ਮੁਤਾਬਕ ਇਸ ਘਟਨਾ ’ਚ ਜਬਰ-ਜ਼ਿਨਾਹ ਤੋਂ ਲੈ ਕੇ ਵਿਕਰੀ ’ਚ ਕਈ ਲੋਕ ਸ਼ਾਮਲ ਹਨ। ਮਾਮਲੇ ਦੀ ਜਾਂਚ ਕਰ ਰਹੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਹੋਰਨਾਂ ਲੋਕਾਂ ਵਿਚ ਇਕ ਮਹਿਲਾ ਵਿਚੋਲਣ ਵੀ ਸ਼ਾਮਲ ਹੈ, ਜਿਸ ਨੇ ਕਥਿਤ ਤੌਰ 'ਤੇ ਵਿਕਰੀ ’ਚ ਮਦਦ ਕੀਤੀ। ਇਕ ਵੈਨ ਡਰਾਈਵਰ ਨੇ ਵੀ ਇਸ ਪੂਰੇ ਮਾਮਲੇ ’ਚ ਵੱਡੀ ਸਾਜਿਸ਼ ਰਚੀ। ਉਸ ਨੇ ਕੁੜੀ ਦੀ ਪਛਾਣ 20 ਸਾਲ ਦੀ ਉਮਰ ਦੇ ਤੌਰ 'ਤੇ ਕਰਨ ਲਈ ਉਸ ਦਾ ਜਾਅਲੀ ਆਧਾਰ ਕਾਰਡ ਬਣਾਇਆ ਸੀ। ਅਧਿਕਾਰੀ ਨੇ ਅੱਗੇ ਕਿਹਾ ਅਸੀਂ ਕੁਝ ਹਸਪਤਾਲਾਂ ਅਤੇ ਕੁਝ ਡਾਕਟਰਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕੇਦਾਰਨਾਥ ’ਚ ਵੱਡੀ ਲਾਪ੍ਰਵਾਹੀ; ਭੀੜ ਦਰਮਿਆਨ ਲੈਂਡਿੰਗ ਸਮੇਂ ਬੇਕਾਬੂ ਹੋਇਆ ਹੈਲੀਕਾਪਟਰ, ਲੋਕਾਂ ਦੇ ਸੁੱਕੇ ਸਾਹ
ਘੱਟੋ-ਘੱਟ 8 ਵਾਰ ਕੀਤਾ ਗਿਆ ਗੈਰ-ਕਾਨੂੰਨੀ ਵਪਾਰ
ਅਧਿਕਾਰੀ ਨੇ ਦੱਸਿਆ ਕਿ ਪਿਛਲੇ 4 ਸਾਲਾਂ ’ਚ ਨਾਬਾਲਗ ਕੁੜੀ ਦੇ ‘ਅੰਡਿਆਂ’ ਦਾ ਘੱਟੋ-ਘੱਟ 8 ਵਾਰ ਗੈਰ-ਕਾਨੂੰਨੀ ਵਪਾਰ ਕੀਤਾ ਗਿਆ। ਪੁਲਸ ਮੁਤਾਬਕ ਉਸ ਦੀ ਮਾਂ ਵੀ ਵਪਾਰ ’ਚ ਅੰਡੇ ਵੇਚ ਰਹੀ ਸੀ। ਆਪਣੀ ਮਾਂ ਅਤੇ ਉਸ ਦੇ ਦੋਸਤਾਂ ਨਾਲ ਝਗੜਾ ਹੋਣ ਮਗਰੋਂ ਕੁੜੀ ਨੇ ਸ਼ਿਕਾਇਤ ਦਰਜ ਕਰਾਉਣ ਦਾ ਫ਼ੈਸਲਾ ਕੀਤਾ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕੁੜੀ ਲੰਬੇ ਸਮੇਂ ਤੱਕ ਇਸ ਮਾਮਲੇ ’ਚ ਚੁੱਪ ਰਹੀ ਪਰ ਪਿਛਲੇ ਕੁਝ ਮਹੀਨੇ ਉਸ ਨੇ ਮਜਬੂਰੀ ’ਚ ਘਰ ਛੱਡ ਦਿੱਤਾ। ਕੁਝ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ।
ਇਹ ਵੀ ਪੜ੍ਹੋ- ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ
20 ਹਜ਼ਾਰ ਰੁਪਏ ਲਈ ਹੈਵਾਨੀਅਤ
ਐਤਵਾਰ ਨੂੰ ਮੈਡੀਕਲ ਅਤੇ ਪੇਂਡੂ ਸਿਹਤ ਸੇਵਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੀ ਟੀਮ ਨਾਲ ਇੰਟਰਵਿਊ ਤੋਂ ਪਤਾ ਲੱਗਾ ਕਿ ਉਸ ਦੀ ਮਾਂ ਅਤੇ ਉਸ ਦੇ ਦੋਸਤ ਨੂੰ ਨਾਬਾਲਗ ਅੰਡਿਆਂ ਦੀ ਵਿਕਰੀ ’ਤੇ ਹਰ ਵਾਰ 20 ਹਜ਼ਾਰ ਰੁਪਏ ਮਿਲੇ। ਇਸ ਵਿਚ ਮਹਿਲਾ ਵਿਚੋਲਣ ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ, ਨੂੰ 5 ਹਜ਼ਾਰ ਰੁਪਏ ਦੀ ਕਮੀਸ਼ਨ ਮਿਲਦੀ ਸੀ। ਪੁਲਸ ਮੁਤਾਬਕ ਕੁੜੀ ਦੇ ਮਾਤਾ-ਪਿਤਾ ਲੱਗਭਗ ਇਕ ਦਹਾਕੇ ਪਹਿਲਾਂ ਵੱਖ ਹੋ ਗਏ ਸਨ ਅਤੇ ਮਾਂ ਆਪਣੇ ਦੋਸਤ ਦੇ ਘਰ ਚਲੀ ਗਈ ਸੀ। ਪੁਲਸ ਮੁਤਾਬਕ ਕੁੜੀ ਨਾਲ ਕਈ ਮੌਕਿਆਂ ’ਤੇ ਕਈ ਲੋਕਾਂ ਨੇ ਜਬਰ-ਜ਼ਿਨਾਹ ਕੀਤਾ। ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (POCSO) ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਈ. ਪੀ. ਸੀ. ਦੀ ਧਾਰਾ 420, 464, 41, 506 ਤਹਿਤ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਨੂਪੁਰ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ; ਮਹਾਰਾਸ਼ਟਰ ਪੁਲਸ ਨੇ ਭੇਜਿਆ ਸੰਮਨ
NEXT STORY