ਆਈਜ਼ੋਲ (ਭਾਸ਼ਾ)- ਸ਼ਨੀਵਾਰ ਨੂੰ ਸਿਰਫ ਇਕ ਰੋਗੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਿਜ਼ੋਰਮ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਿਆ। ਸੂਬੇ ਵਿਚ ਕੋਵਿਡ-19 ਦੇ ਸਿਰਫ ਇਕ ਮਰੀਜ਼ ਪਾਦਰੀ ਨੂੰ 45 ਦਿਨ ਦੇ ਇਲਾਜ ਮਗਰੋਂ ਦੁਪਹਿਰ ਨੂੰ ਜੋਰਮ ਮੈਡੀਕਲ ਕਾਲਜ ਤੋਂ ਛੁੱਟੀ ਮਿਲ ਗਈ। ਉਨ੍ਹਾਂ ਦੀ ਲਗਾਤਾਰ ਚਾਰ ਵਾਰ ਜਾਂਚ ਕੀਤੀ ਗਈ ਹੈ। ਸਾਰੀਆਂ ਜਾਂਚ ਰਿਪੋਰਟਾਂ ਵਿਚ ਉਸ ਦੇ ਠੀਕ ਹੋਣ ਦੀ ਪੁਸ਼ਟੀ ਹੋਈ ਹੈ। ਮਿਜ਼ੋਰਮ ਹੁਣ ਪੂਰਬੀ ਉੱਤਰ ਦੇ ਚਾਰ ਹੋਰ ਸੂਬਿਆਂ ਮਣੀਪੁਰ, ਸਿੱਕਿਮ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੀ ਜਮਾਤ ਵਿਚ ਸ਼ਾਮਲ ਹੋ ਗਿਆ ਹੈ।
ਨੇਪਾਲ ਨੇ ਭਾਰਤ ਦੇ ਮਾਨਸਰੋਵਰ ਲਿੰਕ ਰੋਡ ਦੇ ਉਦਘਾਟਨ ’ਤੇ ਜਤਾਇਆ ਇਤਰਾਜ਼
NEXT STORY