ਮੇਰਠ— ਸਾਡੀ ਰੋਜ਼ ਦੀ ਜ਼ਿੰਦਗੀ 'ਚ ਮੋਬਾਇਲ ਫੋਨ ਇਕ ਖਾਸ ਮਹੱਤਵ ਰੱਖਦਾ ਹੈ ਪਰ ਹੁਣ ਇਹੀ ਮੋਬਾਇਲ ਫੋਨ ਖਤਰੇ ਦੀ ਨਿਸ਼ਾਨੀ ਬਣਦਾ ਜਾ ਰਿਹਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਮੇਰਠ 'ਚ ਅਚਾਨਕ ਮੋਬਾਇਲ ਦੀ ਬੈਟਰੀ ਫੱਟਣ ਨਾਲ ਅੱਗ ਲੱਗ ਗਈ। ਇਸ ਨਾਲ ਕੋਲ ਹੀ ਸੌ ਰਿਹਾ 2 ਸਾਲ ਦਾ ਮਾਸੂਮ ਵਾਲ-ਵਾਲ ਬਚ ਗਿਆ।
ਮਾਮਲਾ ਲਿਸਾੜੀ ਗੇਟ ਇਲਾਕੇ ਦਾ ਹੈ। ਜਿੱਥੇ ਪੀੜਤ ਵੱਲੋਂ ਲਿਸਾੜੀ ਗੇਟ ਥਾਣੇ 'ਚ ਕੰਪਨੀ ਅਤੇ ਡਿਸਟਰੀਬਿਊਟਰ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ। ਸਾਊਥ ਇਸਲਾਮਾਬਾਦ 'ਚ ਰਹਿਣ ਵਾਲੇ ਜੁਬੈਰ ਖਾਨ ਲੋਹੇ ਦੇ ਸਕ੍ਰੈਪ ਦਾ ਕੰਮ ਕਰਦੇ ਹਨ। ਦੋਸ਼ ਹੈ ਕਿ ਮੰਗਲਵਾਰ ਸਵੇਰੇ ਉਨ੍ਹਾਂ ਦਾ ਮੋਬਾਇਲ ਸੋਫੇ 'ਤੇ ਰੱਖਿਆ ਹੋਇਆ ਸੀ। ਅਚਾਨਕ ਤੇਜ਼ ਧਮਾਕੇ ਨਾਲ ਮੋਬਾਇਲ ਦੀ ਬੈਟਰੀ ਫਟ ਗਈ। ਜਿਸ ਨਾਲ ਅੱਗ ਲੱਗ ਗਈ। ਸੋਫੇ 'ਤੇ ਕੋਲ ਹੀ ਜੁਬੈਰ ਖਾਨ ਦਾ 2 ਸਾਲ ਦਾ ਬੱਚਾ ਕੰਬਲ 'ਚ ਸੌ ਰਿਹਾ ਸੀ। ਕੰਬਲ ਨੇ ਅੱਗ ਫੜ ਲਈ।
ਇਸ ਦੌਰਾਨ ਧਮਾਕੇ ਦੀ ਆਵਾਜ਼ ਸੁਣ ਕੇ ਘਰ ਦੇ ਲੋਕਾਂ ਦੀ ਅੱਖ ਖੁਲ੍ਹ ਗਈ। ਤੁਰੰਤ ਅੱਗ 'ਤੇ ਕਾਬੂ ਪਾ ਲਿਆ ਗਿਆ। ਜੁਬੈਰ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਮੋਬਾਇਲ ਫਰਵਰੀ 2016 'ਚ ਖਰੀਦਿਆ ਸੀ। ਮੋਬਾਇਲ 'ਚ ਕੋਈ ਖਰਾਬ ਨਹੀਂ ਸੀ, ਇਸ ਦੇ ਬਾਅਦ ਵੀ ਅਜਿਹੀ ਘਟਨਾ ਹੋ ਗਈ। ਮੋਬਾਇਲ ਫਟਣ ਦੀ ਖਬਰਾਂ ਫੈਲਦੇ ਹੀ ਮੁੱਹਲੇ 'ਚ ਬਹੁਤ ਸੰਖਿਆ 'ਚ ਲੋਕਾਂ ਦੀ ਭੀੜ ਇੱਕਠੀ ਹੋ ਗਈ। ਪੂਰੇ ਮਾਮਲੇ 'ਚ ਇੰਸਪੈਕਟਰ ਲਿਸਾੜੀ ਗੇਟ ਰਾਸ਼ਿਦ ਅਲੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਰਿਪੋਰਟ ਦਰਜ ਕੀਤੀ ਗਈ ਹੈ।
ਗੁਜਰਾਤ ਚੋਣਾਂ : ਪੀ. ਐੈੱਮ. ਮੋਦੀ ਨੂੰ ਘੇਰਣ ਲਈ ਰਾਹੁਲ ਨੇ ਬਣਾਈ ਨਵੀਂ ਰਣਨੀਤੀ, ਪੁੱਛਣਦੇ ਸਵਾਲ
NEXT STORY