ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਨਵੀਂ ਗਾਈਡਲਾਈਨ ਸ਼ਨੀਵਾਰ ਦੀ ਸਵੇਰ ਨੂੰ ਜਾਰੀ ਕੀਤੀ ਹੈ। ਇਨ੍ਹਾਂ ਨਵੇਂ ਬਦਲਾਵਾਂ ਤਹਿਤ ਹਲਕੇ ਕੇਸਾਂ 'ਚ ਡਿਸਚਾਰਜ ਤੋਂ ਪਹਿਲਾਂ ਟੈਸਟਿੰਗ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਮਰੀਜ਼ 'ਚ ਕੋਈ ਲੱਛਣ ਨਾ ਨਜ਼ਰ ਆਉਣ ਅਤੇ ਹਾਲਾਤ ਆਮ ਲੱਗਣ 'ਤੇ 10 ਦਿਨਾਂ ਵਿਚ ਵੀ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਸਕਦੀ ਹੈ। ਵੱਡੀ ਅਤੇ ਖਾਸ ਗੱਲ ਇਹ ਹੈ ਕਿ ਡਿਸਚਾਰਜ ਹੋਣ ਤੋਂ ਬਾਅਦ ਮਰੀਜ਼ ਨੂੰ ਹੁਣ 14 ਦਿਨ ਦੀ ਬਜਾਏ 7 ਦਿਨ ਹੀ ਹੋਮ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਅਜਿਹੇ ਮਰੀਜ਼ ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਜਾ ਬਹੁਤ ਹਲਕੇ ਹਨ, ਉਨ੍ਹਾਂ ਨੂੰ ਕੋਵਿਡ ਕੇਅਰ ਸਹੂਲਤ ਵਿਚ ਰੱਖਿਆ ਜਾਵੇਗਾ। ਜਿੱਥੇ ਮਰੀਜ਼ ਨੂੰ ਰੋਜ਼ਾਨਾ ਤਾਪਮਾਨ ਚੈਕਅਪ ਅਤੇ ਨਬਜ਼ ਆਕਸੀਮੀਟਰੀ ਨਿਗਰਾਨੀ 'ਚੋਂ ਲੰਘਣਾ ਹੋਵੇਗਾ। ਜੇਕਰ ਬੁਖਾਰ 3 ਦਿਨ ਤਕ ਨਾ ਹੋਵੇ ਤਾਂ ਮਰੀਜ਼ ਨੂੰ 10 ਦਿਨ ਤੋਂ ਬਾਅਦ ਡਿਸਚਾਰਜ ਕੀਤਾ ਜਾ ਸਕਦਾ ਹੈ। ਡਿਸਚਾਰਜ ਤੋਂ ਬਾਅਦ ਮਰੀਜ਼ ਨੂੰ 7 ਦਿਨ ਤੱਕ ਹੋਮ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

ਥੋੜ੍ਹੇ ਗੰਭੀਰ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ ਸਿਹਤ ਕੇਂਦਰ 'ਚ ਆਕਸੀਜਨ ਬੈੱਡ 'ਤੇ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੂੰ ਸਰੀਰ ਦੇ ਤਾਪਮਾਨ ਅਤੇ ਆਕਸੀਜਨ ਸੈਚੁਰੇਸ਼ਨ ਚੈਕਅਪ 'ਚੋਂ ਲੰਘਣਾ ਹੋਵੇਗਾ। ਜੇਕਰ ਬੁਖਾਰ 3 ਦਿਨਾਂ ਵਿਚ ਉਤਰ ਜਾਂਦਾ ਹੈ ਤਾਂ ਮਰੀਜ਼ ਦਾ ਅਗਲੇ 4 ਦਿਨ ਤਕ ਸੈਚੁਰੇਸ਼ਨ ਲੈਵਲ 95 ਫੀਸਦੀ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਮਰੀਜ਼ ਨੂੰ 10 ਦਿਨਾਂ ਬਾਅਦ ਛੱਡਿਆ ਜਾ ਸਕਦਾ ਹੈ ਪਰ ਬੁਖਾਰ, ਸਾਹ ਲੈਣ 'ਚ ਤਕਲੀਫ ਅਤੇ ਆਕਸੀਜਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ।

ਗੰਭੀਰ ਮਰੀਜ਼ਾਂ ਲਈ ਨਵੀਂ ਗਾਈਡਲਾਈਨਜ਼—
ਅਜਿਹੇ ਮਰੀਜ਼ ਜੋ ਆਕਸੀਜਨ ਸਪੋਰਟ 'ਤੇ ਹਨ, ਉਨ੍ਹਾਂ ਨੂੰ ਕਲੀਨਿਕਲ ਸਿਮਟਮ ਦੂਰ ਹੋਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ। ਲਗਾਤਾਰ 3 ਦਿਨ ਤੱਕ ਆਕਸੀਜਨ ਸੈਚੁਰੇਸ਼ਨ ਮੇਂਟੇਨ ਰੱਖਣ ਵਾਲੇ ਮਰੀਜ਼ ਹੀ ਡਿਸਚਾਰਜ ਹੋਣਗੇ। ਇਸ ਤੋਂ ਇਲਾਵਾ ਐੱਚ. ਆਈ. ਵੀ. ਮਰੀਜ਼ ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਕਲੀਨਿਕਲ ਰਿਕਵਰੀ ਅਤੇ ਆਰ. ਟੀ-ਪੀ. ਸੀ. ਆਰ. ਟੈਸਟ 'ਚ ਨੈਗੇਟਿਵ ਆਉਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ।
ਡਿਸਚਾਰਜ ਹੋਣ ਤੋਂ ਬਾਅਦ ਕੀ ਕਰਨਾ ਹੋਵੇਗਾ—
ਮਰੀਜ਼ ਨੂੰ ਡਿਸਚਾਰਜ ਹੋਣ ਤੋਂ ਬਾਅਦ 7 ਦਿਨ ਹੋਮ ਕੁਆਰੰਟੀਨ 'ਚ ਰਹਿਣਾ ਹੋਵੇਗਾ। ਜੇਕਰ ਬੁਖਾਰ, ਖੰਘ ਜਾਂ ਸਾਹ ਲੈਣ 'ਚ ਤਕਲੀਫ ਵਰਗੇ ਲੱਛਣ ਮੁੜ ਹੁੰਦੇ ਹਨ ਤਾਂ ਮਰੀਜ਼ ਨੂੰ ਕੋਵਿਡ ਕੇਅਰ ਸੈਂਟਰ ਜਾਂ ਸਟੇਟ ਹੈਲਪਲਾਈਨ ਜਾਂ ਫਿਰ 1075 'ਤੇ ਸੰਪਰਕ ਕਰਨਾ ਹੋਵੇਗਾ।
ਜਮਾਤੀਆਂ ਵਿਰੁੱਧ ਆਵਾਜ਼ ਚੁੱਕਣ 'ਤੇ ਜੈਨ ਮੁਨੀ ਸੂਰੀਆ ਸਾਗਰ ਜੀ 'ਤੇ FIR ਦਰਜ
NEXT STORY