ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਇਓਟੈਕ ਲਿਮਟਿਡ ਦੇ ਡਾਇਰੈਕਟਰ ਰਾਜਭੂਸ਼ਨ ਓਮ ਪ੍ਰਕਾਸ਼ ਦੀਕਸ਼ਤ ਵਿਰੁੱਧ ਈ. ਡੀ. ਵਲੋਂ ਦਾਇਰ ਦੋਸ਼ ਪੱਤਰ ਦਾ ਨੋਟਿਸ ਲਿਆ ਹੈ। ਮਾਮਲਾ ਬੈਂਕ ਤੋਂ 5 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਨਾਲ ਜੁੜਿਆ ਹੋਇਆ ਹੈ।
ਐਡੀਸ਼ਨਲ ਸੈਸ਼ਨ ਜੱਜ ਜਸਟਿਸ ਅਰੋੜਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਨਿਤੇਸ਼ ਰਾਣਾ ਵਲੋਂ ਦਾਇਰ ਅੰਤਿਮ ਰਿਪੋਰਟ ਦਾ ਨੋਟਿਸ ਲਿਆ ਅਤੇ ਸੁਣਵਾਈ ਦੀ ਅਗਲੀ ਮਿਤੀ 8 ਅਗਸਤ ਨੂੰ ਮੁਲਜ਼ਮ ਨੂੰ ਤਲਬ ਕੀਤਾ। ਅਦਾਲਤ ਨੇ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਦੀਕਸ਼ਤ ਪਹਿਲਾਂ ਤੋਂ ਹੀ ਜ਼ਮਾਨਤ 'ਤੇ ਹਨ ਅਤੇ ਉਸ ਨੂੰ ਸੁਣਵਾਈ ਦੀ ਅਗਲੀ ਤਰੀਕ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।
ਦੋਸ਼ ਪੱਤਰ ਵਿਚ ਈ. ਡੀ. ਨੇ ਕੰਪਨੀ'ਤੇ ਆਂਧਰਾ ਬੈਂਕ ਦੀ ਅਗਵਾਈ ਵਾਲੇ ਬੈਂਕ ਸਮੂਹ ਤੋਂ 5 ਹਜ਼ਾਰ ਕਰੋੜ ਰੁਪਏ ਕਰਜ਼ਾ ਲੈਣ ਦੇ ਦੋਸ਼ ਲਗਾਏ ਜੋ ਐੱਨ. ਪੀ. ਏ. ਵਿਚ ਤਬਦੀਲ ਹੋ ਗਏ।
ਟ੍ਰਾਲੇ ਤੇ ਬੱਸ ਦੀ ਟੱਕਰ 'ਚ ਚਾਰ ਲੋਕਾਂ ਦੀ ਮੌਤ
NEXT STORY