ਪ੍ਰਯਾਗਰਾਜ- ਪ੍ਰਯਾਗਰਾਜ ਮਹਾਕੁੰਭ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ ਰੇਲਵੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਥੇ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਹਾਕੁੰਭ ਦੌਰਾਨ 13,000 ਰੇਲਗੱਡੀਆਂ ਚਲਾਉਣ ਦੀ ਯੋਜਨਾ ਸੀ ਪਰ 16,000 ਤੋਂ ਵੱਧ ਰੇਲਗੱਡੀਆਂ ਚੱਲੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਲ ਮੰਤਰੀ ਨੇ ਕਿਹਾ, “ਮਹਾਕੁੰਭ ਲਈ 16,000 ਤੋਂ ਵੱਧ ਰੇਲਗੱਡੀਆਂ ਨੇ 4.5 ਤੋਂ 5 ਕਰੋੜ ਯਾਤਰੀਆਂ ਨੂੰ ਲਿਜਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਇਆ। ਮੈਂ ਉਨ੍ਹਾਂ ਸਾਰੇ ਰੇਲਵੇ ਕਰਮਚਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਕੱਠੇ ਕੰਮ ਕੀਤਾ।
ਇਹ ਵੀ ਪੜ੍ਹੋ-ਮਸ਼ਹੂਰ ਦਿੱਗਜ਼ ਅਦਾਕਾਰਾ ਦੇ ਭਰਾ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ
ਉਨ੍ਹਾਂ ਕਿਹਾ, “ਇਸ ਮਹਾਕੁੰਭ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਰਾਜ ਅਤੇ ਕੇਂਦਰ ਦੇ ਸਾਰੇ ਵਿਭਾਗਾਂ ਅਤੇ ਰੇਲਵੇ ਦੇ ਕਰਮਚਾਰੀਆਂ ਨੇ ਮਿਲ ਕੇ ਕੰਮ ਕੀਤਾ। ਇਸ ਤਰ੍ਹਾਂ, ਜੇਕਰ ਅਸੀਂ ਸਾਰੇ ਇੱਕਜੁੱਟ ਹੋ ਜਾਂਦੇ ਹਾਂ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ। ਰੇਲ ਮੰਤਰੀ ਨੇ ਕਿਹਾ, “ਪਿਛਲੇ ਕੁੰਭ (2019) 'ਚ, ਅਸੀਂ ਲਗਭਗ 4,000 ਰੇਲਗੱਡੀਆਂ ਚਲਾਈਆਂ ਸਨ ਅਤੇ ਇਸ ਵਾਰ ਯੋਜਨਾ ਇਸ ਗਿਣਤੀ ਤੋਂ ਤਿੰਨ ਗੁਣਾ ਵੱਧ ਰੇਲਗੱਡੀਆਂ ਚਲਾਉਣ ਦੀ ਸੀ ਜਦਕਿ ਚਾਰ ਗੁਣਾ ਵੱਧ ਰੇਲਗੱਡੀਆਂ ਚਲਾਈਆਂ ਗਈਆਂ ਸਨ। ਇਸ 'ਤੇ ਕੰਮ ਪਿਛਲੇ ਢਾਈ ਸਾਲਾਂ ਤੋਂ ਚੱਲ ਰਿਹਾ ਹੈ।
ਇਹ ਵੀ ਪੜ੍ਹੋ-ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body
ਅਸ਼ਵਨੀ ਵੈਸ਼ਨਵ ਨੇ ਕਿਹਾ, “ਇਸ ਮਹਾਕੁੰਭ ਲਈ ਲਗਭਗ 5,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ ਅਤੇ 21 ਤੋਂ ਵੱਧ ਫਲਾਈਓਵਰ ਅਤੇ ਅੰਡਰਪਾਸ ਬਣਾਏ ਗਏ ਸਨ, ਜਿਸ 'ਚ ਗੰਗਾ ਨਦੀ ਉੱਤੇ ਇੱਕ ਨਵੇਂ ਪੁਲ ਦਾ ਨਿਰਮਾਣ ਵੀ ਸ਼ਾਮਲ ਸੀ। ਇਸ ਤੋਂ ਇਲਾਵਾ, ਹਰ ਸਟੇਸ਼ਨ 'ਤੇ ਹੋਲਡ ਏਰੀਆ ਬਣਾਏ ਗਏ ਸਨ ਅਤੇ ਯਾਤਰੀਆਂ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ, “ਇਸ ਸਮੇਂ ਦੌਰਾਨ ਨਵੇਂ ਕਿਸਮ ਦੇ ਫੁੱਟ ਓਵਰ ਬ੍ਰਿਜ ਬਣਾਏ ਗਏ ਸਨ। ਰੇਲਵੇ ਨੇ ਯਾਤਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ। ਮੋਦੀ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਭਗਤਾਂ ਦੀ ਭੀੜ ਨਹੀਂ ਕਹਿਣਾ ਚਾਹੀਦਾ, ਸਗੋਂ ਸਾਨੂੰ ਭਗਤਾਂ ਨੂੰ ਭਗਤ ਹੀ ਕਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਆਸਥਾ ਅਤੇ ਸ਼ਰਧਾ ਦਾ ਸਮਰਥਨ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਰੇਲ ਮੰਤਰੀ ਨੇ ਮਹਾਕੁੰਭ ਦੇ ਸਫਲ ਆਯੋਜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
NEXT STORY