ਭੋਪਾਲ - ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਨਵੀਂ ਐਲਬਮ ਦੇ ਗੀਤ 'ਮਧੁਬਨ ਮੇਂ ਰਾਧਿਕਾ ਨਾਚੇ ਰੇ' 'ਤੇ ਉੱਤਰ ਪ੍ਰਦੇਸ਼ ਦੇ ਸੰਤਾਂ ਦੇ ਵਿਰੋਧ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਸਰਕਾਰ ਨੇ ਗੀਤ ਬਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ''ਜੇਕਰ ਤਿੰਨ ਦਿਨ 'ਚ ਇਹ ਗੀਤ ਨਾ ਹਟਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।'' ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ''ਕੁਝ ਅਧਰਮੀ ਲਗਾਤਾਰ ਹਿੰਦੂ ਆਸਥਾਵਾਂ ਨੂੰ ਸੱਟ ਪਹੁੰਚਾ ਰਹੇ ਹਨ। 'ਮਧੁਬਨ ਮੇਂ ਰਾਧਿਕਾ ਨਾਚੇ ਰੇ' ਅਜਿਹੀ ਹੀ ਨਿੰਦਣਯੋਗ ਕੋਸ਼ਿਸ਼ ਹੈ। ਮਾਂ ਰਾਧਾ ਈਸ਼ਵਰ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਉਹ ਸੰਨੀ ਲਿਓਨ ਅਤੇ ਸ਼ਾਰਿਬ ਤੋਸ਼ੀ ਨੂੰ ਹਿਦਾਇਤ ਦੇ ਰਹੇ ਹਨ ਕਿ ਉਹ ਸਮਝਣ ਅਤੇ ਸੰਭਲਣ। ਜੇਕਰ ਤਿੰਨ ਦਿਨਾਂ 'ਚ ਦੋਵਾਂ ਨੇ ਮੁਆਫੀ ਮੰਗ ਕੇ ਗੀਤ ਨਾ ਹਟਾਇਆ ਤਾਂ ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਸੰਨੀ ਲਿਓਨੀ ਹਾਲ ਹੀ 'ਚ 'ਮਧੁਬਨ' ਗੀਤ 'ਚ ਨਜ਼ਰ ਆਈ, ਜਿਸ ਨੂੰ ਕਨਿਕਾ ਕਪੂਰ ਨੇ ਗਾਇਆ ਹੈ। ਸੰਨੀ ਲਿਓਨੀ ਤੇ ਕਨਿਕਾ ਕਪੂਰ ਇਸ ਗੀਤ ਨੂੰ ਪ੍ਰਮੋਟ ਕਰਨ ਲਈ ਕੁਝ ਦਿਨ ਪਹਿਲਾਂ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਵੀ ਪਹੁੰਚੀਆਂ ਸਨ। ਇਸ ਗੀਤ ਨੂੰ ਦੇਖਣ ਤੋਂ ਬਾਅਦ ਕੁਝ ਯੂਜ਼ਰਸ ਨਾਰਾਜ਼ ਹੋ ਗਏ ਹਨ ਤੇ ਵੀਡੀਓ ਨੂੰ ਯੂਟਿਊਬ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਇਸ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਦਿੱਲੀ ਦੀ ਆਬੋ-ਹਵਾ ‘ਬਹੁਤ ਖਰਾਬ’, ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ
NEXT STORY