ਲਖਨਊ - ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਐੱਸ.ਜੀ.ਪੀ.ਜੀ.ਆਈ. ਤੋਂ ਮੇਦਾਂਤਾ ਭੇਜਿਆ ਗਿਆ। ਦੇਰ ਸ਼ਾਮ ਹਵਾਈ ਐਂਬੁਲੈਂਸ ਰਾਹੀਂ ਉਨ੍ਹਾਂ ਨੂੰ ਮੇਦਾਂਤਾ ਰਵਾਨਾ ਕੀਤਾ ਗਿਆ। ਦੱਸ ਦਈਏ ਕਿ ਉਨ੍ਹਾਂ ਦੇ ਪਤੀ ਪੀ.ਸੀ. ਜੋਸ਼ੀ ਮੇਦਾਂਤਾ 'ਚ ਪਹਿਲਾਂ ਤੋਂ ਹੀ ਦਾਖਲ ਹਨ। ਸੰਜੇ ਗਾਂਧੀ ਪੀ.ਜੀ.ਆਈ. 'ਚ ਕੋਰੋਨਾ ਦਾ ਇਲਾਜ ਕਰਵਾ ਰਹੀ ਪ੍ਰਯਾਗਰਾਜ ਦੀ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਨੇ ਖੁਦ ਨੂੰ ਮੇਦਾਂਤਾ ਰੈਫਰ ਕਰਾ ਲਿਆ।
ਦੱਸਿਆ ਜਾ ਰਿਹਾ ਹੈ ਕਿ ਰੀਤਾ ਬਹੁਗੁਣਾ ਜੋਸ਼ੀ ਦੀ ਸਿਹਤ ਖ਼ਰਾਬ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸਲਾਹ 'ਤੇ ਉਨ੍ਹਾਂ ਨੇ ਡਾਕਟਰਾਂ ਤੋਂ ਖੁਦ ਨੂੰ ਮੇਦਾਂਤਾ ਰੈਫਰ ਕਰਨ ਦੀ ਮੰਗ ਕੀਤੀ। ਉਨ੍ਹਾਂ ਨੂੰ ਸ਼ਾਮ ਨੂੰ ਹਵਾਈ ਐਂਬੁਲੈਂਸ ਰਾਹੀਂ ਮੇਦਾਂਤਾ ਰੈਫਰ ਕਰ ਦਿੱਤਾ ਗਿਆ।
ਪੀ.ਜੀ.ਆਈ. ਦੇ ਨਿਰਦੇਸ਼ਕ ਪ੍ਰੋ. ਆਰ.ਕੇ. ਧੀਮਾਨ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ ਛੇ ਵਜੇ ਉਨ੍ਹਾਂ ਨੂੰ ਹਵਾਈ ਐਂਬੁਲੈਂਸ ਰਾਹੀਂ ਮੇਦਾਂਤਾ ਭੇਜਿਆ ਗਿਆ। ਉਨ੍ਹਾਂ ਦੇ ਰਾਤ ਦਿੱਲੀ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕੱਲ ਰਾਤ 'ਚ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਜ਼ਿਕਰਯੋਗ ਹੋ ਕਿ ਸੰਸਦ ਮੈਂਬਰ ਦੀ ਨੂੰਹ ਰਿਚਾ ਅਤੇ ਪੋਤੀ ਨੂੰ ਵੀ ਕੋਵਿਡ-19 ਦੀ ਵਜ੍ਹਾ ਕਾਰਨ ਮੇਦਾਂਤਾ 'ਚ ਸ਼ਿਫਟ ਕੀਤਾ ਜਾ ਰਿਹਾ ਹੈ।
ਭਾਰਤ 'ਚ 44 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY