ਨਵੀਂ ਦਿੱਲੀ— ਮੁੰਬਈ 'ਚ ਐਲਫਿਸੰਟਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਫੁਟਓਵਰ ਬਰਿੱਜ 'ਤੇ ਮਚੀ ਭੱਜ-ਦੌੜ 'ਚ ਘੱਟ ਤੋਂ ਘੱਟ 22 ਲੋਕਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲ ਮੰਤਰੀ ਪੀਯੂਸ਼ ਗੋਇਲ ਉਥੇ ਮੌਜੂਦ ਹਨ ਅਤੇ ਹਰ ਸੰਭਵ ਸਹਾਇਤਾ ਸੁਨਿਸ਼ਚਿਤ ਕਰ ਰਹੇ ਹਨ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਟਵੀਟਰ 'ਤੇ ਲਿਖਿਆ ਹੈ, ਮੁੰਬਈ 'ਚ ਮਚੀ ਭੱਜ-ਦੌੜ 'ਚ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਦੇ ਪ੍ਰਤੀ ਮੇਰੀ ਗਹਿਰੀ ਹਮਦਰਦੀ ਹੈ। ਮੇਰੀਆਂ ਦੁਆਵਾਂ ਜ਼ਖਮੀਆਂ ਨਾਲ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੁੰਬਈ 'ਚ ਹਾਲਾਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪੀਯੂਸ਼ ਗੋਇਲ ਮੁੰਬਈ 'ਚ ਹਨ ਅਤੇ ਹਾਲਾਤ ਦਾ ਜਾਇਜਾ ਲੈਂਦੇ ਹੋਏ ਹਰ ਸੰਭਵ ਸਹਾਇਤ ਸੁਨਿਸ਼ਚਿਤ ਕਰ ਰਹੇ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਖਮੀਆਂ ਨੂੰ ਜਲਦੀ ਸਿਹਤਮੰਦ ਹੋਣ ਦੀ ਪ੍ਰਾਥਨਾ ਹੈ। ਰਾਸ਼ਟਰਪਤੀ ਦੇ ਅਧਿਕਾਰਿਕ ਟਵੀਟਰ ਹੈਂਡਲ 'ਤੇ ਪੋਸਟ ਕੀਤਾ ਗਿਆ ਹੈ ਕਿ ਮੁੰਬਈ 'ਚ ਭੱਜ-ਦੌੜ ਦੇ ਹਾਦਸੇ ਤੋਂ ਡੂੰਘਾ ਦੁੱਖ ਹੋਇਆ ਹੈ।
ਅੱਜ ਸਵੇਰੇ ਕਰੀਬ ਪੌਣੇ 11 ਵਜੇ ਮੁੰਬਈ 'ਚ ਐਲਫਿੰਟਸਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾ ਨੂੰ ਜੋੜਨ ਵਾਲੇ ਫੁਟਓਵਰ ਬਰਿੱਜ 'ਤੇ ਮਚੀ ਭੱਜ-ਦੌੜ ਨਾਲ ਘੱਟ ਤੋਂ ਘੱਟ 22 ਲੋਕ ਮਾਰੇ ਗਏ ਹਨ ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਬ੍ਰਹਿਮੁੰਬਈ ਮਹਾਨਗਰਪਾਲਿਕਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਆਖਰਕਾਰ ਮਿਲ ਹੀ ਗਈ ਗੋਦ ਲਏ ਗਏ ਭਾਰਤੀ ਬੱਚੇ ਨੂੰ ਕੈਨੇਡਾ ਦੀ ਨਾਗਰਿਕਤਾ
NEXT STORY