ਨਵੀਂ ਦਿੱਲੀ— ਪਿਛਲੇ ਚਾਰ ਦਿਨਾਂ ਤੋਂ ਜਾਰੀ ਬਾਰਿਸ਼ ਨੇ ਦੇਸ਼ ਦੀ ਰਾਜਧਾਨੀ ਮੁੰਬਈ 'ਚ ਜਨ-ਜੀਵਨ ਬੇਹਾਲ ਕਰ ਦਿੱਤਾ ਹੈ। ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਹੋ ਗਏ ਹਨ, ਬਹੁਤ ਸਾਰੀਆਂ ਥਾਵਾਂ 'ਤੇ ਪਾਣੀ ਭਰ ਗਿਆ ਹੈ। ਕੁਝ ਮਾਰਗਾਂ 'ਤੇ ਰੇਲ ਪਟੜੀਆਂ ਪਾਣੀ 'ਚ ਡੁੱਬ ਗਈਆਂ ਹਨ। ਸਕੂਲ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਮੱਧ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਾਟਕੋਪਰ ਪੁੱਲ ਹੇਠੋਂ ਲੰਬੀ ਦੂਰੀ ਵਾਲੀਆਂ ਅਤੇ ਸਥਾਨਕ ਟਰੇਨਾਂ ਲੰਘਦੀਆਂ ਹਨ। ਕੱਲ ਰਾਤ ਤੋਂ ਸ਼ਹਿਰ ਅਤੇ ਉਪ-ਨਗਰਾਂ 'ਚ ਲਗਾਤਾਰ ਭਾਰੀ ਬਾਰਿਸ਼ ਕਾਰਨ ਕਈ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਕੁਝ ਥਾਵਾਂ 'ਤੇ ਰੇਲ ਦੀਆਂ ਪਟੜੀਆਂ ਡੁੱਬ ਗਈਆਂ ਹਨ। ਮੌਸਮ ਵਿਭਾਗ ਨੇ ਠਾਣੇ, ਪਾਲਘਰ ਅਤੇ ਰਾਏਗੜ੍ਹ ਜ਼ਿਲਿਆਂ 'ਚ ਦਿਨ ਦੇ ਬਾਅਦ ਦੇ ਸਮੇਂ 'ਚ ਭਾਰੀ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਕੱਲ ਹੀ ਸ਼ਹਿਰ 'ਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਸੀ।
ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਪਰਤੇ ਲਾਲੂ
NEXT STORY