ਮੁਜਫੱਰਨਗਰ— ਉਤਰ ਪ੍ਰਦੇਸ਼ ਦੇ ਮੁਜਫੱਰਨਗਰ ਜ਼ਿਲੇ ਦੇ ਖਤੌਲੀ 'ਚ ਸ਼ਨੀਵਾਰ ਸ਼ਾਮ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰਨ ਨਾਲ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਸ ਵਿਚਕਾਰ ਹਾਦਸੇ ਨਾਲ ਜੁੜਿਆ ਇਕ ਆਡੀਓ ਸਾਹਮਣੇ ਆਇਆ ਹੈ, ਜਿਸ ਨਾਲ ਵੱਡਾ ਖੁਲ੍ਹਾਸਾ ਹੋਇਆ ਹੈ। ਇਸ ਆਡੀਓ ਕਲਿੱਪ 'ਚ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਤਾਇਨਾਤ ਗੇਟਮੈਨ ਅਤੇ ਇਕ ਰੇਲਵੇ ਕਰਮਚਾਰੀ ਵਿਚਕਾਰ ਗੱਲਬਾਤ ਹੋਈ ਹੈ।
ਗੇਟਮੈਨ- ਪਟੜੀ ਪਹਿਲੇ ਤੋਂ ਟੁੱਟੀ ਪਈ ਸੀ। ਉਸ 'ਤੇ ਠੀਕ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਸੀ। ਪਟੜੀ ਕੱਟੀ ਗਈ ਸੀ, ਉਸ ਨੂੰ ਜੋੜਿਆ ਨਹੀਂ ਗਿਆ ਅਤੇ ਇਸ ਤਰ੍ਹਾਂ ਹੀ ਛੱਡ ਦਿੱਤਾ ਗਿਆ। ਇੰਨਾ ਹੀ ਨਹੀਂ, ਉਥੇ ਕੰਮ ਕਰਨ ਵਾਲੇ ਕਰਮਚਾਰੀ ਆਪਣੀ ਮਸ਼ੀਨ ਵੀ ਉਥੇ ਛੱਡ ਕੇ ਚਲੇ ਗਏ।
ਕਰਮਚਾਰੀ- ਪਟੜੀ ਜੋੜੀ ਨਹੀਂ ਗਈ ਸੀ ਅਤੇ ਟਰੇਨ ਦੇ ਆਉਣ ਦਾ ਸਮੇਂ ਹੋ ਗਿਆ। ਅਜਿਹੇ 'ਚ ਸੁਰੱਖਿਆ ਦੇ ਲਈ ਨਾ ਕੋਈ ਸਿਗਨਲ ਦਿੱਤਾ ਗਿਆ ਅਤੇ ਨਾ ਹੀ ਲਾਲ ਝੰਡਾ ਲਗਾਇਆ ਗਿਆ।
ਗੇਟਮੈਨ- ਪਟੜੀ 'ਤੇ ਕੰਮ ਕਰਨ ਵਾਲੇ ਜ਼ਿਆਦਾਤਰ ਕਰਮਚਾਰੀ ਲਾਪਰਵਾਹੀ ਵਰਤ ਦੇ ਹਨ। ਉਸ ਦਾ ਦੋਸ਼ ਹੈ ਕਿ ਕਰਮਚਾਰੀ ਸਾਈਟ 'ਤੇ ਆਉਂਦੇ ਹਨ ਅਤੇ ਬੈਠੇ ਰਹਿੰਦੇ ਹਨ। ਇੰਨਾ ਹੀ ਨਹੀਂ ਇਸ ਵਿਅਕਤੀ ਦਾ ਇਹ ਵੀ ਕਹਿਣਾ ਹੈ ਕਿ ਹਾਲ 'ਚ ਹੀ ਇੱਥੇ ਨਵੀਂ ਜੇਈ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਪੁਰਾਣੇ ਕਰਮਚਾਰੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਹਨ ਅਤੇ ਜੇਈ ਨੇ ਆਪਣਾ ਫੋਨ ਬੰਦ ਕਰ ਲਿਆ ਹੈ।
ਇਸ ਆਡੀਓ ਕਲਿੱਪ ਦੀ ਹੁਣ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਇੰਨਾ ਸਾਫ ਹੋ ਗਿਆ ਹੈ ਕਿ ਜਾਂਚ ਕਰ ਰਹੇ ਅਧਿਕਾਰੀ ਭਲੇ ਹੀ ਹੁਣ ਕਿਸੇ ਨਤੀਜੇ ਤੱਕ ਨਾ ਪੁੱਜੇ ਸਕੇ ਹੋਣ ਪਰ ਇਹ ਆਡੀਓ ਰੇਲਵੇ ਕਰਮਚਾਰੀਆਂ ਦੀ ਲਾਪਰਵਾਹੀ ਦੀ ਗਵਾਹੀ ਦੇ ਰਿਹਾ ਹੈ। ਜਿਸ ਗੱਲ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਘਟਨਾ ਸਥਾਨ 'ਤੇ ਕੰਮ ਚੱਲ ਰਿਹਾ ਸੀ, ਇਸ ਆਡੀਓ ਤੋਂ ਸਪਸ਼ਟ ਹੋ ਗਿਆ ਕਿ ਉਹ ਗੱਲ ਕਿਸੇ ਨਾ ਕਿਸੇ ਹੱਦ ਤੱਕ ਸੱਚ ਸੀ
ਜਿਸ ਪਟੜੀ ਤੋਂ ਕਲਿੰਗ-ਉਤਕਲ ਟਰੇਨ ਨੂੰ ਗੁਜ਼ਰਨਾ ਸੀ, ਉਸ 'ਤੇ ਕੰਮ ਚੱਲ ਰਿਹਾ ਸੀ। ਟਰੇਨ ਨੂੰ ਹੌਲੀ ਰਫਤਾਰ ਤੋਂ ਗੁਜ਼ਾਰਨ ਦੇ ਆਦੇਸ਼ ਸਨ ਪਰ ਸਿਗਨਲ ਗੜਬੜ ਹੋਣ ਨਾਲ ਡਰਾਈਵਰ ਨੂੰ ਸੂਚਨਾ ਨਹੀਂ ਮਿਲੀ ਅਤੇ ਟਰੇਨ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਫਤਾਰ ਨਾਲ ਚੱਲਦੀ ਰਹੀ, ਜਿਸ ਕਾਰਨ ਪਟੜੀ ਉਖੜ ਗਈ।
ਵੱਡੇ ਦੇਹ ਵਪਾਰ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਨਾਬਾਲਗਾ ਸਮੇਤ ਕਾਬੂ ਕੀਤੇ ਲੜਕੇ-ਲੜਕੀਆਂ
NEXT STORY