ਚੇਨਈ— ਰਾਜੀਵ ਗਾਂਧੀ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਦੋਸ਼ੀ ਨਲਿਨੀ ਸ਼੍ਰੀਹਰਨ ਨੇ ਮਦਰਾਸ 'ਚ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ 6 ਮਹੀਨੇ ਦੀ ਛੁੱਟੀ ਦੀ ਅਪੀਲ ਕੀਤੀ ਹੈ। ਨਲਿਨੀ ਨੂੰ ਵੇਲੋਰ 'ਚ ਔਰਤਾਂ ਦੇ ਵਿਸ਼ੇਸ਼ ਸੈੱਲ 'ਚ ਰੱਖਿਆ ਗਿਆ ਹੈ। ਨਲਿਨੀ ਨੇ ਆਪਣੀ ਅਰਜ਼ੀ 'ਚ ਕਿ ਉਸ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਇੰਸਪੈਕਟਰ ਜਨਰਲ ਸੈੱਲ ਦੇ ਸਾਹਮਣੇ ਪੈਰੋਲ ਲਈ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਕੈਦੀ 2 ਸਾਲਾਂ 'ਚ ਇਕ ਵਾਰ ਮਹੀਨੇ ਭਰ ਦੀ ਸਾਧਾਰਣ ਛੁੱਟੀ ਦੇ ਹੱਕਦਾਰ ਹਨ। ਉਹ ਪਿਛਲੇ 26 ਸਾਲਾਂ ਤੋਂ ਜੇਲ 'ਚ ਹੈ। ਨਲਿਨੀ ਨੇ ਕਿਹਾ ਕਿ ਉਸ ਨੇ ਹੁਣ ਤੱਕ ਕੋਈ ਛੁੱਟੀ ਨਹੀਂ ਲਈ ਹੈ।
ਨਲਿਨੀ ਨੇ ਆਪਣੀ ਪਟੀਸ਼ਨ 'ਚ ਕਿਹਾ,''ਮੈਂ ਕਿਉਂਕਿ ਆਪਣੀ ਬੇਟੀ ਹਰਿਥਰਾ ਦੇ ਵਿਆਹ ਲਈ ਇੰਤਜ਼ਾਮ ਕਰਨੇ ਹਨ, ਜੋ ਅਜੇ ਆਪਣੇ ਦਾਦਾ-ਦਾਦੀ ਕੋਲ ਲੰਡਨ 'ਚ ਰਹਿ ਰਹੀ ਹੈ। ਮੈਂ 12 ਨਵੰਬਰ 2016 ਨੂੰ ਮੁੱਖ ਮੰਤਰੀ ਤੋਂ 6 ਮਹੀਨੇ ਦੇ ਪੈਰੋਲ ਲਈ ਅਰਜ਼ੀ ਦਿੱਤੀ ਸੀ। ਨਲਿਨੀ ਨੇ ਕਿਹਾ ਕਿ ਇਸ 'ਤੇ ਜਵਾਬ ਨਾ ਆਉਣ 'ਤੇ ਉਸ ਨੇ 23 ਜਨਵਰੀ ਨੂੰ ਆਈ.ਜੀ. ਜੇਲ ਨੂੰ ਇਕ ਹੋਰ ਅਰਜ਼ੀ ਭੇਜੀ ਪਰ ਉਨ੍ਹਾਂ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ। ਇਸ ਲਈ ਉਹ ਅਦਾਲਤ 'ਚ ਪਟੀਸ਼ਨ ਦੇਣ 'ਤੇ ਮਜ਼ਬੂਰ ਹੋਈ।
ਫੇਸਬੁੱਕ 'ਤੇ ਬੰਦੂਕ ਨਾਲ ਫੋਟੋ ਪਾਉਣੀ ਲੜਕੇ ਨੂੰ ਪਈ ਭਾਰੀ, ਗ੍ਰਿਫਤਾਰ
NEXT STORY