ਨਵੀਂ ਦਿੱਲੀ— ਗੁਰੂ ਮਾਤਾ ਚੰਦ ਕੌਰ ਦੇ ਕਤਲ ਦੇ ਚਾਰ ਸਾਲ ਹੋਣ ਤੋਂ ਬਾਅਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਸਿਲਸਿਲੇ 'ਚ ਵੀਰਵਾਰ ਨੂੰ ਨਾਮਧਾਰੀ ਭਾਈਚਾਰੇ ਦੇ ਆਗੂਆਂ ਨੇ ਅਕਾਲੀ ਸੰਸਦ ਮੈਂਬਰਾਂ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਰਾਜਨਾਥ ਸਿੰਘ ਨੇ ਦੋਸ਼ੀਆਂ ਦੀ ਛੇਤੀ ਹੀ ਗ੍ਰਿਫਤਾਰੀ ਹੋਣ ਦਾ ਭਰੋਸਾ ਦਿੱਤਾ ਹੈ।
ਚੰਦੂਮਾਜਰਾ, ਭੂੰਦੜ ਅਤੇ ਮਨਜੀਤ ਜੇ.ਕੇ. ਨੇ ਮੁਲਾਕਾਤ ਦੌਰਾਨ ਪੰਜਾਬ ਦੇ ਭੱਖਦੇ ਮਸਲਿਆਂ 'ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਅਕਾਲੀ ਸੰਸਦ ਮੈਂਬਰ ਚੰਦੂ ਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਰਾਜਨਾਥ ਸਿੰਘ ਨਾਲ ਵਿਦੇਸ਼ਾਂ 'ਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲੇ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਨੂੰ ਲੈ ਕੇ ਵੀ ਚਰਚਾ ਕੀਤੀ ਗਈ।
ਇਸ ਲੜਕੀ ਦੀ ਮੌਤ ਬਣੀ ਪੁਲਸ ਲਈ ਬੁਝਾਰਤ, ਹੱਥ 'ਤੇ ਲਿਖਿਆ ਸੀ 18 ਸਾਲ ਦੀ ਹੋ ਗਈ ਹਾਂ
NEXT STORY