ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੀ ਬੈਠਕ 'ਚ ਹਿੱਸਾ ਲੈਣ ਤੋਂ ਪਹਿਲਾਂ ਇਕ ਅੰਤਰਰਾਸ਼ਟਰੀ ਸਰਵੇਖਣ ਹੋਇਆ। ਜਿਸ 'ਚ ਉਨ੍ਹਾਂ ਨੂੰ ਵਿਸ਼ਵ ਦੇ ਚੋਟੀ 3 ਆਗੂਆਂ 'ਚ ਸ਼ਾਮਲ ਕੀਤਾ ਗਿਆ ਹੈ। ਗੈਲਪ ਇੰਟਰਨੈਸ਼ਲ ਨੇ 55 ਦੇਸ਼ਾਂ ਦੇ ਲੋਕਾਂ ਤੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਆਧਾਰ 'ਤੇ ਆਪਣੇ ਸਲਾਨਾ ਸਰਵੇਖਣ 'ਚ ਮੋਦੀ ਨੂੰ ਵਿਸ਼ਵ ਨੇਤਾਵਾਂ 'ਚ ਤੀਜੇ ਨੰਬਰ 'ਤੇ ਰੱਖਿਆ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋਨ ਨੂੰ ਪਹਿਲਾ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੂੰ ਇਸ ਸਰਵੇਖਣ 'ਚ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ। ਇਹ ਸਰਵੇਖਣ ਅਜਿਹੇ ਸਮੇਂ 'ਤੇ ਹੋਇਆ ਹੈ ਜਦੋਂ ਮੋਦੀ 22 ਜਨਵਰੀ ਨੂੰ ਦਾਵੋਸ ਬੈਠਕ 'ਚ ਹਿੱਸਾ ਲੈਣ ਲਈ ਸਵਿਟਜ਼ਰਲੈਂਡ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਸਰਵੇਖਣ ਦੇ ਨਤੀਜਿਆਂ ਨੂੰ ਮੋਦੀ ਲਈ ਮਹੱਵਪੂਰਣ ਮੰਨਿਆ ਜਾ ਰਿਹਾ ਹੈ।
ਵਿਦੇਸ਼ੀ ਗੁਰਦੁਆਰਿਆਂ ’ਚ ਭਾਰਤੀ ਅਧਿਕਾਰੀਆਂ ਦੀ ਪਾਬੰਦੀ ’ਤੇ ਬੋਲੇ ਰਵੀਸ਼ ਕੁਮਾਰ
NEXT STORY