ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮੋਟੇ ਅਨਾਜਾਂ ਨੂੰ ਲੋਕਪ੍ਰਿਯ ਬਣਾਉਣ ਦੇ ਮਾਮਲੇ 'ਚ ਦੁਨੀਆ ਦੀ ਅਗਵਾਈ ਕਰਨਾ ਭਾਰਤ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਨਾਲ ਨਾ ਸਿਰਫ਼ ਪੋਸ਼ਣ ਸਗੋਂ ਖਾਧ ਸੁਰੱਖਿਆ ਅਤੇ ਕਿਸਾਨਾਂ ਦੇ ਕਲਿਆਣ ਨੂੰ ਵੀ ਬਲ ਮਿਲਦਾ ਹੈ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਸੰਯੁਕਤ ਰਾਸ਼ਟਰ ਮਹਾਸਭਾ ਵਲੋਂ ਭਾਰਤ ਵਲੋਂ ਪੇਸ਼ ਇਕ ਪ੍ਰਸਤਾਵ ਨੂੰ ਸਾਰਿਆਂ ਦੀ ਸਹਿਮਤੀ ਤੋਂ ਸਵੀਕਾਰ ਕਰ ਲਏ ਜਾਣ ਦੇ ਸੰਦਰਭ 'ਚ ਆਇਆ, ਜਿਸ ਦੇ ਅਧੀਨ 2023 ਨੂੰ ਅੰਤਰਰਾਸ਼ਟਰੀ ਮੋਟਾ ਅਨਾਜ ਸਾਲ' ਐਲਾਨ ਕੀਤਾ ਗਿਆ ਹੈ। ਇਸ ਪ੍ਰਸਤਾਵ ਦਾ 70 ਤੋਂ ਵੱਧ ਦੇਸ਼ਾਂ ਨੇ ਸਮਰਥਨ ਕੀਤਾ। ਮੋਟੇ ਅਨਾਜ ਸਾਲ ਨੂੰ 'ਕੌਮਾਂਤਰੀ ਬਾਜਰਾ-ਜਵਾਰ' ਦਿਹਾੜੇ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।
ਮੋਦੀ ਨੇ ਟਵੀਟ ਕਰ ਕੇ ਕਿਹਾ,''ਮੋਟੇ ਅਨਾਜਾਂ ਨੂੰ ਲੋਕਪ੍ਰਿਯ ਬਣਾਉਣ ਲਈ ਮੋਹਰੇ ਮੋਰਚੇ 'ਤੇ ਜੁਟਿਆ ਭਾਰਤ ਸਨਮਾਨਤ ਮਹਿਸੂਸ ਕਰ ਰਿਹਾ ਹੈ। ਮੋਟੇ ਅਨਾਜਾਂ ਦੇ ਉਪਯੋਗ ਨਾਲ ਪੋਸ਼ਣ ਤੋਂ ਇਲਾਵਾ ਖਾਧ ਸੁਰੱਖਿਆ ਅਤੇ ਕਿਸਾਨਾਂ ਦੇ ਕਲਿਆਣ ਨੂੰ ਵੀ ਬਲ ਮਿਲਦਾ ਹੈ। ਇਹ ਖੇਤੀ ਵਿਗਿਆਨੀਆਂ ਅਤੇ ਸਟਾਰਟ-ਅਪ ਭਾਈਚਾਰੇ ਲਈ ਸੋਧ ਅਤੇ ਨਵੀਨਤਾ ਦੇ ਦੁਆਰ ਵੀ ਖੋਲ੍ਹਦਾ ਹੈ।'' ਉਨ੍ਹਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਪ੍ਰਤੀ ਆਭਾਰ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਰੇ ਪ੍ਰਤੀਨਿਧੀਆਂ ਨੂੰ ਨਾਸ਼ਤੇ ਦੇ ਰੂਪ 'ਚ ਪ੍ਰਸਿੱਧ ਮੁਰੱਕੂ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ,''ਇਹ ਅਜਿਹਾ ਭੋਜਨ ਹੈ, ਜਿਸ ਨੂੰ ਮੈਂ ਵੀ ਬਹੁਤ ਪਸੰਦ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਇਕ ਵਾਰ ਜ਼ਰੂਰ ਅਜਮਾਓ।'' ਮੋਟੇ ਅਨਾਜਾਂ 'ਚ ਜਵਾਰ, ਬਾਜਰਾ ਅਤੇ ਰਾਗੀ ਆਉਂਦੇ ਹਨ ਅਤੇ ਇਨ੍ਹਾਂ ਨੂੰ ਪੌਸ਼ਟਿਕ ਅਨਾਜ ਮੰਨਿਆ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਵਾਇਆ ਕੋਰੋਨਾ ਟੀਕਾ
NEXT STORY