ਨਵੀਂ ਦਿੱਲੀ– ਆਖ਼ਿਰਕਾਰ ਸਾਲ 2020 ਹੁਣ ਅਲਵਿਦਾ ਲੈ ਚੁੱਕਾ ਹੈ ਅਤੇ ਇਕ ਨਵੀਂ ਸਵੇਰ ਨਾਲ 2021 ਦਾ ਆਗਾਜ਼ ਹੋ ਚੁੱਕਾ ਹੈ। ਲੋਕਾਂ ’ਚ ਇਸ ਨਵੇਂ ਸਾਲ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਕਿਉਂਕਿ ਪਿਛਲਾ ਸਾਲ ਕਾਫੀ ਦੁਖਦਾਈ ਅਤੇ ਦਰਦਨਾਕ ਗੁਜ਼ਰਿਆ ਹੈ। ਅਜਿਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਦੇ ਨਾਮ ਇਕ ਕਵਿਤਾ ਲਿਖੀ ਹੈ ਅਤੇ ਟਵਿਟਰ ’ਤੇ ਉਸ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਕਵਿਤਾ ਦਾ ਸਿਰਲੇਖ ‘ਅਜੇ ਤਾਂ ਸੂਰਜ ਚੜਿਆ ਹੈ’ ਦਿੱਤਾ ਹੈ ਅਤੇ ਲੋਕਾਂ ’ਚ ਇਕ ਨਵੀਂ ਉਮੀਦ ਦੀ ਕਿਰਨ ਜਗਾਈ ਹੈ ਕਿ ਕਈ ਮੁਸ਼ਕਲਾਂ ’ਚੋਂ ਲੰਘਣ ਤੋਂ ਬਾਅਦ ਨਵੀਂ ਰੋਸ਼ਨੀ ਸਾਰਿਆਂ ਦੇ ਜੀਵਨ ’ਚ ਆਉਂਦੀ ਹੈ। ਹਾਲਾਂਕਿ, ਅਜੇ ਵੀ ਦੁਨੀਆ ਦੇ ਲੋਕ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਫਿਰ ਵੀ ਨਵੇਂ ਸਾਲ ਨੂੰ ਲੈ ਕੇ ਲੋਕਾਂ ’ਚ ਕਈ ਉਮੀਦਾਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਇਸ ਕਵਿਤਾ ਨੂੰ @mygovindia ਦੇ ਟਵੀਟਰ ਹੈਂਡਲ ’ਤੇ ਸਾਂਝਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਕਵਿਤਾ ਦੀਆਂ ਲਾਈਨਾਂ ਨੂੰ ਲਿਖਣ ਦੇ ਨਾਲ-ਨਾਲ ਕਵਿਤਾ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਨਾਮ ਟਵੀਟ ਕਰਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਤੁਹਾਨੂੰ ਨਵੇਂ ਸਾਲ ਦੀਆਂ ਢੇਰਾਂ ਸ਼ੁੱਭਕਾਮਨਾਵਾਂ। ਇਹ ਸਾਲ ਸਾਡੇ ਲਈ ਚੰਗੀ ਸਿਹਤ, ਆਨੰਦ ਅਤੇ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਅੱਗੇ ਲਿਖਿਆ ਕਿ ਉਮੀਦ ਅਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ।
ਸਿੰਘੂ ਸਰਹੱਦ 'ਤੇ ਗੁਰਬਾਣੀ ਕੀਰਤਨ ਕਰਦਿਆਂ ਚੜ੍ਹਿਆ ਨਵਾਂ ਸਾਲ (ਵੀਡੀਓ)
NEXT STORY